ਜਨਤਾ ਭਲਾਈ ਮੰਚ ਅਤੇ ਜਨਮ ਉਤਸਵ ਕਮੇਟੀ ਦੀ ਮਿਹਨਤ ਲਿਆਈ ਰੰਗ, ਬਰਾਰ ਭਵਨ ਦਾ ਸੁਪਨਾ ਹੋਇਆ ਸਾਕਾਰ
ਜਲੰਧਰ, (ਸੁਮਿਤ ਕੁਮਾਰ) 15 ਜੂਨ 2026: ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਜਨਮ ਉਤਸਵ ਦੇ ਪਾਵਨ ਮੌਕੇ ‘ਤੇ ਜਨਤਾ ਭਲਾਈ ਮੰਚ ਦੇ ਪ੍ਰਧਾਨ ਗਗਨ ਪਾਹਵਾ, ਉਨ੍ਹਾਂ ਦੀ ਟੀਮ ਅਤੇ ਜਨਮ ਉਤਸਵ ਕਮੇਟੀ ਆਸ਼ਰਮ ਪਰਵੇਸ਼ ਟਾਂਗਰੀ ਦੀ ਅਗਵਾਈ ਹੇਠ ਕੀਤੀਆਂ ਕੋਸ਼ਿਸ਼ਾਂ ਉਸ ਵੇਲੇ ਸਫਲ ਹੋਈਆਂ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ Mahinder Bhagat ਨੇ ਬਰਾਰ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਇਤਿਹਾਸਕ ਮੌਕੇ ਨਾਲ ਬਰਾਰ ਸਮਾਜ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ।
ਸਮਾਗਮ ਦੌਰਾਨ ਜਨਤਾ ਭਲਾਈ ਮੰਚ ਦੇ ਪ੍ਰਧਾਨ ਗਗਨ ਪਾਹਵਾ, ਕਾਲੂ ਉੱਤਮ ਬਰਾਰ, ਸਾਗਰ ਬਰਾਰ, ਬੌਬੀ ਐਡਵੋਕੇਟ ਬਰਾਰ, ਸ਼ੰਟੀ ਭਗਤ, ਸਾਹਿਲ ਭਗਤ, ਗੋਰਾ ਬਰਾਰ, ਟਵਿੰਕਲ ਭਗਤ, ਰਾਜਨ ਬਰਾਰ, ਗੌਤਮ ਪਾਹਵਾ ਬਰਾਰ, ਦੇਵ ਪਾਹਵਾ ਬਰਾਰ ਅਤੇ ਮਾਨਸ ਨਾਰੰਗ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ ਆਗੂ ਹਾਜ਼ਰ ਰਹੇ। ਇਸ ਤੋਂ ਇਲਾਵਾ ਜਨਮ ਉਤਸਵ ਕਮੇਟੀ ਦੇ ਅਹੁਦੇਦਾਰ ਰਵੀ ਬਰਾਰ, ਤਰਸੇਮ ਗੋਰੀ ਬਰਾਰ, ਬਲਬੀਰ ਗੋਰੀ ਬਰਾਰ, ਬੰਟੀ ਬਰਾਰ ਅਤੇ ਟਿੰਕੂ ਗੋਰੀ ਬਰਾਰ ਨੇ ਵੀ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 
ਸਮਾਜ ਦੇ ਪ੍ਰਮੁੱਖ ਆਗੂ ਪਰਵੇਸ਼ ਟਾਂਗਰੀ ਬਰਾਰ, ਜੋਗਿੰਦਰ ਸਿੰਘ ਬਰਾਰ, ਕਰਨੈਲ ਬਿੱਲਾ ਬਰਾਰ, ਖੜਕ ਸਿੰਘ ਬਰਾਰ, ਬੱਲੂ ਬਰਾਰ, ਹਕੀਕਤ ਬਰਾਰ, ਸੋਨੂੰ ਬਰਾਰ, ਸਾਗਰ ਬਰਾਰ ਅਤੇ ਘੁਲਾ ਬਰਾਰ ਸਮੇਤ ਬਰਾਰ ਸਮਾਜ ਅਤੇ ਭਗਤ ਸਮਾਜ ਦੇ ਅਨੇਕ ਮੈਂਬਰਾਂ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਸੰਤ ਮਹਾਤਮਾਵਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ Mahinder Bhagat ਤੋਂ ਇਲਾਵਾ ਅਤੁਲ ਭਗਤ, ਮੇਅਰ Vaneet Dhir, ਰੌਬਿਨ ਸਾਂਪਲਾ, ਅੰਮ੍ਰਿਤਪਾਲ ਚੇਅਰਮੈਨ, ਕੀਮਤੀ ਭਗਤ ਚੇਅਰਮੈਨ, ਪਰਵੇਸ਼ ਟਾਂਗਰੀ ਬਰਾਰ, ਸੁਰਿੰਦਰ ਕੌਰ ਕਾਂਗਰਸੀ ਲੀਡਰ, ਅਵਤਾਰ ਤਾਰੀ ਕਾਂਗਰਸੀ ਲੀਡਰ ਅਤੇ ਦੀਪੂ ਭਗਤ ਭਾਜਪਾ ਲੀਡਰ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ੋਭਾ ਵਧਾਈ। 
ਸਮਾਗਮ ਦੌਰਾਨ ਬੋਲਦਿਆਂ ਆਗੂਆਂ ਨੇ ਕਿਹਾ ਕਿ ਬਰਾਰ ਭਵਨ ਦਾ ਨਿਰਮਾਣ ਸਮਾਜ ਦੀ ਏਕਤਾ, ਤਰੱਕੀ ਅਤੇ ਭਵਿੱਖੀ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਇਸ ਉਪਰਾਲੇ ਲਈ ਸਮੂਹ ਸੰਗਤ, ਸਮਾਜ ਸੇਵੀਆਂ ਅਤੇ ਆਯੋਜਕ ਕਮੇਟੀ ਨੂੰ ਵਧਾਈ ਦਿੱਤੀ।




