ਪਿੰਡ ਭੁੰਗਰਨੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਹੁਸ਼ਿਆਰਪੁਰ, 25 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਭੁੰਗਰਨੀ ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਲਿਆਂ ਦਾ ਪ੍ਰਸ਼ਾਦਿ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਮੁੱਖ ਸੇਵਾਦਾਰ ਸੁੱਚਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਕੁਲਦੀਪ ਸਿੰਘ ਭੁੰਗਰਨੀ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਪ੍ਰਸ਼ਾਦ ਦੀ ਲੰਗਰ ਲਗਾਏ ਗਏ। ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਛੋਲਿਆਂ ਦਾ ਪ੍ਰਸ਼ਾਦਿ ਅਤੇ ਠੰਡਾ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਸੁੱਚਾ ਸਿੰਘ ਨੇ ਸਵਾਮੀ ਸੱਤਿਆ ਵਰਤਾ ਨੰਦ ਗਿਰੀ ਭੁੰਗਰਨੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁੱਚਾ ਸਿੰਘ ਗੰਗੜ, ਬੀਬੀ ਸੁਰਿੰਦਰ ਕੌਰ, ਬਲਵੀਰ ਸਿੰਘ ਬੀਰਾ, ਮੱਖਣ ਸਿੰਘ, ਜੋਗਿੰਦਰ ਸਿੰਘ, ਅਨੀਤਾ ਰਾਣੀ, ਜਗੀਰ ਸਿੰਘ, ਰਵਜੋਤ ਸਿੰਘ, ਸੀਮਾ ਸੰਧੂ, ਬੂਟਾ ਸਿੰਘ, ਪ੍ਰੀਤਮ ਸਿੰਘ ਗਿਰਨ,ਬਲਵੀਰ ਸਿੰਘ ਪੁਰੀਆ, ਅਜੈਬ ਸਿੰਘ, ਇਕਬਾਲ ਸਿੰਘ ਪਾਲੀ, ਮਨਜੀਤ ਸਿੰਘ ਬਿੱਟਾ, ਸੰਦੀਪ ਸਿੰਘ, ਜੁਗਜੋਤ ਸਿੰਘ ਸਹਿਗਲ, ਸੁਖਬੀਰ ਸਿੰਘ ਮੰਤਰੀ, ਸਤਨਾਮ ਸਿੰਘ ਸਹਿਗਲ ਆਦਿ ਹਾਜ਼ਰ ਸਨ।