ਪਿੰਡ ਪੰਡੋਰੀ ਕੱਦ ਵਿਖੇ ਪੀਰ ਬਾਬਾ ਮਿੱਠੇ ਸ਼ਾਹ ਜੀ-ਬਾਬਾ ਪੰਜ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 26 ਜੂਨ ਨੂੰ

ਹੁਸ਼ਿਆਰਪੁਰ, 25 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਪੰਡੋਰੀ ਕੱਦ ਵਿਖੇ ਦਰਬਾਰ ਪੀਰ ਬਾਬਾ ਮਿੱਠੇ ਸ਼ਾਹ ਜੀ- ਬਾਬਾ ਪੰਜ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਮਿੱਠੇ ਸ਼ਾਹ ਜੀ- ਬਾਬਾ ਪੰਜ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 26 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਸਹਿਜ ਖਾਨ ਮਲੇਰਕੋਟਲਾ ਸੂਫ਼ੀ ਕਵਾਲ, ਹਰਮੇਸ਼ ਰੰਗੀਲਾ-ਉਕਾਰ ਵਾਲੀਆ ਸੂਫ਼ੀ ਕਵਾਲ, ਈਸ਼ੂ ਨਕਾਲ ਪਾਰਟੀ, ਸਾਰਿਕਾ ਨਕਾਲ ਪਾਰਟੀ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਣਾਉਣੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।