ਜ਼ਿਲ੍ਹਾ ਅਕਾਲੀ ਦਲ ਵਲੋਂ ਮਿਲਾਪ ਚੌਂਕ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ
ਜਲੰਧਰ 9 ਅਪ੍ਰੈਲ ( ਮਨਪ੍ਰੀਤ ) ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਸਮੂਹ ਸਿੰਘ ਸਭਾਵਾਂ, ਸਿੱਖ ਐਕਸ਼ਨ ਕਮੇਟੀ, ਐਂਟੀ ਕ੍ਰਾਈਮ, ਐਂਟੀ ਕੁਰੱਪਸ਼ਨ ਸੁਸਾਇਟੀ, ਧਾਰਮਿਕ, ਰਾਜਨੀਤਕ, ਵਪਾਰਕ ਜਥੇਬੰਦੀਆਂ, ਸੇਵਾ ਸੁਸਾਇਟੀਆਂ, ਨੌਜਵਾਨ ਸਭਾ ਸੈਂਟਰਲ ਟਾਊਨ ਤੇ ਸਮੂਹ ਸੰਗਤਾਂ ਵਲੋਂ 11 ਅਪ੍ਰੈਲ ਨੂੰ ਸਜਾਏ ਜਾ ਰਹੇ ਅੰਮ੍ਰਿਤ ਵੇਲਾ ਨਗਰ ਕੀਰਤਨ ਸਬੰਧੀ ਅੱਜ ਮੋਹਨ ਪੈਲੇਸ ਵਿਖੇ ਇਕਬਾਲ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਅਕਾਲੀ ਦਲ ਵਲੋਂ ਮੀਟਿੰਗ ਕੀਤੀ ਗਈ।ਇਸ ਮੌਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਫੈਸਲਾ ਕੀਤਾ ਗਿਆ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਮਿਲਾਪ ਚੌਂਕ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਉਚੇਚੇ ਤੌਰ ਤੇ ਪਹੁੰਚੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ 11 ਅਪ੍ਰੈਲ ਨੂੰ ਸਵੇਰੇ 5 ਵਜੇ ਆਰੰਭਤਾ ਕੀਤੀ ਜਾਵੇਗੀ। ਪੁਰਾਤਨ ਨਗਰ ਕੀਰਤਨ ਵਾਲੇ ਰੂਟ ਤੇ ਚਲ ਕੇ ਸਵੇਰੇ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸੰਪੂਰਨਤਾ ਹੋਵੇਗੀ। ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਣਗੇ।
ਇਸ ਮੌਕੇ ਉਨ੍ਹਾਂ ਹੋਰ ਦੱਸਿਆ ਕਿ ਸੰਗਤਾਂ ਪਾਲਕੀ ਸਾਹਿਬ ਦੇ ਨਾਲ ਨਾਲ ਚਲਣਗੀਆਂ ਅਤੇ ਬਜ਼ੁਰਗਾਂ ਲਈ ਈ ਰਿਕਸ਼ਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਮੌਕੇ ਗੁਰਬਚਨ ਸਿੰਘ ਮੱਕੜ,ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਵਿਨੋਦ ਕੁਮਾਰ ਕੌਲ, ਮਨੀਸ਼ ਗਿੱਲ,ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਅੰਮ੍ਰਿਤ ਬੀਰ ਸਿੰਘ,ਰਾਜਬੀਰ ਸਿੰਘ ਸ਼ੰਟੀ, ਚਰਨਜੀਤ ਸਿੰਘ ਮਿੰਟਾਂ,ਮਨਬੀਰ ਸਿੰਘ ਅਕਾਲੀ, ਮਨਜੀਤ ਸਿੰਘ ਟ੍ਰਾਂਸਪੋਰਟਰ,ਜਸਬੀਰ ਸਿੰਘ ਦਕੋਹਾ,ਦਲਵਿੰਦਰ ਸਿੰਘ ਬੜਿੰਗ,ਪਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਸਚਦੇਵਾ, ਗੁਰਪ੍ਰੀਤ ਸਿੰਘ ਸਚਦੇਵਾ, ਗਗਨਦੀਪ ਸਿੰਘ ਨਾਗੀ, ਸਿੰਘ ਸਭਾਵਾਂ ਤੋਂ ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਸੈਂਟਰਲ ਟਾਊਨ, ਹਰਜੀਤ ਸਿੰਘ ਬਾਬਾ, ਗੁਰਜੀਤ ਸਿੰਘ ਟੱਕਰ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ,ਸ਼ਮਸ਼ੇਰ ਸਿੰਘ ਢੀਂਡਸਾ, ਜਸਕੀਰਤ ਸਿੰਘ ਜੱਸੀ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ,ਅਮਰਜੀਤ ਸਿੰਘ ਬਸਰਾ,ਹਰਦੀਪ ਸਿੰਘ ਸਿੱਧੂ, ਜਸਬੀਰ ਸਿੰਘ ਲਾਡੀ, ਬਸੰਤ ਸਿੰਘ, ਜਸਬੀਰ ਸਿੰਘ ਵਾਲੀਆ,ਗੁਲਜ਼ਾਰ ਸਿੰਘ, ਪ੍ਰਮਜੀਤ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ ਨੰਦੜਾ, ਪ੍ਰਮਜੀਤ ਸਿੰਘ ਰੰਧਾਵਾ, ਉਂਕਾਰ ਸਿੰਘ ਰੰਧਾਵਾ,
ਚਕਤਿਆ ਗੁਪਤਾ, ਤਜਿੰਦਰ ਸਿੰਘ,ਚਰਨ ਸਿੰਘ, ਗੁਰਮੇਲ ਸਿੰਘ, ਅਰਜਨ ਬੈਹਲ,ਗੋਰਵ ਭਗਤ, ਅਮਿਤ ਕੁਮਾਰ,ਨਵਦੀਪ ਸਿੰਘ ਗੁਲਾਟੀ, ਗੁਰਜੀਤ ਸਿੰਘ ਟੱਕਰ, ਅਮਰਜੀਤ ਸਿੰਘ ਬਜਾਜ,ਜਗਦੇਵ ਸਿੰਘ ਜੰਗੀ,ਹਰਜੀਤ ਸਿੰਘ ਬਾਬਾ, ਅਮਰਜੀਤ ਸਿੰਘ ਮੰਗਾਂ, ਸ਼ੇਰਗਿੱਲ, ਸਿਮਰਨ ਸਿੰਘ ਭਾਟੀਆ, ਜਸਦੀਪ ਸਿੰਘ ਸਿਡਾਨਾ,ਰਜੇਸ਼ ਕੁਮਾਰ, ਪ੍ਰਮਿੰਦਰ ਸਿੰਘ, ਅਸ਼ਵਨੀ ਕੁਮਾਰ,ਕਮਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ
ਅਮ੍ਰਿਤ ਵੇਲਾ ਨਗਰ ਕੀਰਤਨ ਸਬੰਧੀ ਮੀਟਿੰਗ ਚ ਸ਼ਾਮਲ ਇਕਬਾਲ ਸਿੰਘ ਢੀਂਡਸਾ, ਗੁਰਬਚਨ ਸਿੰਘ ਮੱਕੜ, ਗੁਰਮੀਤ ਸਿੰਘ ਬਿੱਟੂ, ਮਨਿੰਦਰਪਾਲ ਸਿੰਘ ਗੁੰਬਰ, ਮਨੀਸ਼ ਗਿੱਲ,ਸੁਰਜੀਤ ਸਿੰਘ ਨੀਲਾਮਹਿਲ, ਰਾਜਬੀਰ ਸਿੰਘ ਸ਼ੰਟੀ, ਰਵਿੰਦਰ ਸਿੰਘ ਸਵੀਟੀ,
