ਹੁਸ਼ਿਆਰਪੁਰ, 28 ਜੂਨ (ਹਰਵਿੰਦਰ ਸਿੰਘ ਭੂੰਗਰਨੀ) ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਵੱਲੋਂ 212ਵਾ ਕੁਲੈਕਸ਼ਨ ਸੈਂਟਰ- ਗੁਰੂ ਹਰਿ ਰਾਏ ਸਾਹਿਬ ਚੈਰੀਟੇਬਲ ਲੈਬੋਰੇਟਰੀ ਪਿੰਡ ਭੁੰਗਰਨੀ (ਜਿਲਾ ਹੁਸ਼ਿਆਰਪੁਰ) ਵਿਖੇ ਮਿਤੀ 28 ਜੂਨ 2026 ਦਿਨ ਐਤਵਾਰ ਨੂੰ ਖੋਲਿਆ ਗਿਆ ਹੈ। ਜਿਸਦਾ ਉਦਘਾਟਨ ਲਾਈਫ ਕੇਅਰ ਫਾਉਂਡੇਸ਼ਨ ਦੇ ਫਾਉੰਡਰ ਸਤੀਸ਼ ਐਨ ਜੀ ਓ ਵਰਕਰ ਵੱਲੋਂ ਕੀਤਾ ਗਿਆ।ਇਸ ਮੌਕੇ ਇਸ ਵਿੱਚ ਵਿਸ਼ੇਸ਼ ਸਹਿਯੋਗ ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ ਭੁੰਗਰਨੀ (ਰਜਿ.) ਜਿਸਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ,ਜਸਵਿੰਦਰ ਕੌਰ ਪਰਹਾਰ ਹਨ । ਇਸ ਦੇ ਪ੍ਰਧਾਨ ਜਸਵੀਰ ਸਿੰਘ ਮਿਨਹਾਸ , ਸੀਨੀਅਰ ਵਾਈਸ ਜਗਤਾਰ ਸਿੰਘ ਭੂੰਗਰਨੀ ,ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ, ਕੈਸ਼ੀਅਰ ਸੁਰਜੀਤ ਸਿੰਘ ਮਸੂਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਤਰੀਕ ਦਿਨ ਐਤਵਾਰ ਸਵੇਰੇ 7 ਵਜੇ ਤੋਂ 12 ਵਜੇ ਤੱਕ ਬਲੱਡ ਚੈੱਕਅਪ ਫ੍ਰੀ ਕੈਂਪ ਵੀ ਲਗਾਇਆ ਗਿਆ ।ਇਸ ਕੈਂਪ ਵਿੱਚ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਦਾ ਟੈਸਟ ਅਤੇ ਸ਼ੂਗਰ ਦੇ ਟੈਸਟ, ਬਿਲਕੁਲ ਮੁਫ਼ਤ ਕੀਤੇ ਗਏ।ਫੁੱਲ ਬਾਡੀ ਦਾ ਚੈਕਅੱਪ 600 ਰੁਪਏ ਤੋਂ ਸ਼ੁਰੂ ਹੋਵੇਗਾ ।ਇਹ ਲੈਬੋਰੇਟਰੀ ਕਲੈਕਸ਼ਨ ਸੈਂਟਰ ਰੋਜ਼ਾਨਾ ਸਵੇਰੇ 07 ਵਜੇ ਤੋਂ 12 ਵਜੇ ਤੱਕ ਖੁੱਲ੍ਹੇਗਾ ਅਤੇ ਇਸਦੇ ਸਾਰੇ ਟੈਸਟ ਭਾਰਤ ਸਰਕਾਰ ਦੇ ਅਦਾਰੇ NABL ਤੋ ਮਾਨਤਾ ਪ੍ਰਪਾਤ ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਦੇ ਪ੍ਰੋਸੈਸਿੰਗ ਕੇਂਦਰ ਵਿੱਚ ਕਿਤੇ ਜਾਣਗੇ।ਜਿਸ ਵਿੱਚ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਮੁਨਾਫੇ ਤੋਂ, ਬਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ ਤੇ, ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ਼ ਡਾਕਟਰਾਂ ਦੀ ਦੇਖਰੇਖ ਵਿੱਚ ਟੈਸਟ ਕੀਤੇ ਜਾਂਦੇ ਹਨ। ਇਸ ਲੈਬ ਦੀਆਂ ਰਿਪੋਰਟਾਂ ਪੀਜੀਆਈ ਚੰਡੀਗੜ੍ਹ, ਡੀਐੱਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇ ਹਰ ਵੱਡੇ ਵੱਡੇ ਅਦਾਰਿਆਂ ਵਿੱਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ।ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸ਼ੂਗਰ ਦਾ ਟੈਸਟ ਸਿਰਫ਼ 10 ਰੁਪਏ, ਥਾਇਰਾਇਡ ਦੇ 3 ਟੈਸਟ ਸਿਰਫ਼ 120, ਜਿਗਰ ਦੇ 11 ਟੈਸਟ 100 ਰੁਪਏ ਵਿੱਚ, ਸ਼ੂਗਰ ਦੇ 3 ਮਹੀਨੇ ਵਾਲਾ ਟੈਸਟ HBA1C ਸਿਰਫ਼ 150 ਵਿੱਚ ਅਤੇ ਵਿਟਾਮਿਨ B12 ਦਾ ਟੈਸਟ 180 ਵਿੱਚ ਅਤੇ ਵਿਟਾਮਿਨ D ਦਾ ਟੈਸਟ 270 ਰੁਪਏ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਉਦਘਾਟਨ ਕਰਨ ਪਹੁੰਚੇ ਲਾਈਫ ਕੇਅਰ ਫਾਉਡੇਸ਼ਨ ਦੇ ਸਤੀਸ਼ ਐਨ ਜੀ ਓ ਵਰਕਰ ਦੇ ਭੂੰਗਰਨੀ ਪਹੁੰਚਣ ਤੇ ਅਮਰ ਕੌਰ ਚਰਨ ਵੈਲਫੇਅਰ ਸੁਸਾਇਟੀ ਭੁੰਗਰਨੀ ,ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਪ੍ਰਬੰਧਕ ਕਮੇਟੀ , ਗ੍ਰਾਮ ਪੰਚਾਇਤ ਭੂੰਗਰਨੀ ਅਤੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵਲੋ ਨਿੱਘਾ ਸਵਾਗਤ ਕੀਤਾ ਗਿਆ । ਉਪਰੰਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਆਏ ਮਹਿਮਾਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ ਇਹ ਲੈਬੌਰਟਰੀ ਨਜ਼ਦੀਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਭੁੰਗਰਨੀ ਡਿਸਪੈਂਸਰੀ ਵਿਖੇ ਖੋਲੀ ਗਈ ਹੈ। ਜਿਸਦਾ ਉਦਘਾਟਨ ਰੀਬਨ ਕੱਟ ਕੇ ਜੈਕਾਰਿਆਂ ਦੀ ਗੂੰਜ ਨਾਲ ਰੀਬਨ ਕੱਟ ਕੇ ਕੀਤਾ ਗਿਆ ।ਇਹ ਲੈਬ ਹਰ ਰੋਜ਼ ਸਵੇਰੇ 7-00 ਵਜੇ ਤੋਂ 12-00 ਵਜੇ ਤਕ ਸਾਰੇ ਟੈਸਟ ਲੈਣ ਲਈ ਬਲੱਡ ਲਵੇਗੀ ਅਤੇ ਜਿਸਦੇ ਰਿਜ਼ਲਟ ਮਰੀਜ਼ ਨੂੰ ਆਨ ਲਾਈਨ ਉਸਦੇ ਮੇਬਾਇਲ ਭੇਜੇ ਜਾਣਗੇ ਜੋ ਬਹੁਤ ਘੱਟ ਰੇਟਾਂ ਤੇ ਸੇਵਾ ਕਰੇਗੀ ਜਿਸ ਦੀਆਂ ਪਹਿਲਾਂ ਵੀ 200 ਤੋਂ ਜ਼ਿਆਦਾ ਲੈਬਜ ਪੰਜਾਬ, ਚੰਡੀਗੜ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ । ਇਹਨਾਂ ਦੀ ਇਹ ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ 212 ਬਾਰ੍ਹਵੀਂ ਲੈਬ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਈਫ ਕੇਅਰ ਫਾਉਂਡੇਸ਼ਨ ਮੈਨੇਜਰ ਹਰਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਸੁਖਚੈਨ ਸਿੰਘ ਜੀ, ਸੁਸਾਇਟੀ ਦੇ ਸੀ ਏ ਪਰਵਿੰਦਰ ਰਾਣਾ, ਬਲਵੀਰ ਸਿੰਘ ਫੁਗਲਾਣਾ, ਬਲਵੀਰ ਸਿੰਘ ਤੰਬੜ,ਪਰਮਜੀਤ ਸਿੰਘ ਮਿਨਹਾਸ, ਧਰਮ ਸਿੰਘ ਜੰਜੂਆ, ਪਰਮਜੀਤ ਸਿੰਘ , ਹਰਵਿੰਦਰ ਸਿੰਘ ਪੰਚ, ਇੰਦਰਜੀਤ ਕੌਰ ਪੰਚ, ਹਰਿੰਦਰ ਸਿੰਘ ਡਿਪਟੀ, ਗੁਰਪ੍ਰੀਤ ਸਿੰਘ ਗੋਪੀ ,ਮਿੰਨੀ ਲੋਈ ,ਹਰਜੀਤ ਸਿੰਘ ਘੜਿਆਲ, ਸਤਨਾਮ ਸਿੰਘ ਪਰਹਾਰ, ਜੋਤੀ, ਜਸਵੀਰ ਕੌਰ,ਗੋਪੀ ਸੋਨੀਆਂ ਆਦਿ ਹਾਜ਼ਰ ਸਨ ।
ਪਿੰਡ ਭੂੰਗਰਨੀ ਵਿਖੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਚੈਰੀਟੇਬਲ ਲੈਬੌਰਟਰੀ ਦਾ ਉਦਘਾਟਨ ਫਾਉਡਰ ਸਤੀਸ਼ ਐਨ ਜੀ ਓ ਵੱਲੋਂ ਕੀਤਾ ਗਿਆ
