ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੁਲਵੀਰ ਸਿੰਘ ਮੌਜੀਪੁਰ ਜਿਲਾ ਪ੍ਰਧਾਨ ਤੇ ਪਰਮਜੀਤ ਸਿੰਘ ਮਿੰਟੂ ਸ਼ਹਿਰੀ ਪ੍ਰਧਾਨ ਯੂਥ ਵਿੰਗ ਨਿਯੁਕਤ :- ਸਿੰਗੜੀਵਾਲਾ

ਹੁਸ਼ਿਆਰਪੁਰ, 01 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ ) 2027 ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਟੀ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਨਾਲ ਜੁੜ ਕੇ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਾਰਟੀ ਦੇ ਦੁਆਬਾ ਇੰਚਾਰਜ ਤੇ ਜਨਰਲ ਸਕੱਤਰ ਡਾਕਟਰ ਹਰਜਿੰਦਰ ਸਿੰਘ ਜੱਖੂ, ਜਿਲਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਤੇ ਹਰਵਿੰਦਰ ਸਿੰਘ ਹੀਰਾ ਹਲਕਾ ਇੰਚਾਰਜ ਸ਼ਾਮ 84 ਨੇ ਪਾਰਟੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਨੌਜਵਾਨ ਕੁਲਬੀਰ ਸਿੰਘ ਮੌਜੀਪੁਰ ਜ਼ਿਲਾ ਪ੍ਰਧਾਨ ਯੂਥ ਵਿੰਗ ਅਤੇ ਪਰਮਜੀਤ ਸਿੰਘ ਮਿੰਟੂ ਨੂੰ ਸ਼ਹਿਰੀ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤਾ ਗਿਆ ਇਸ ਸਮੇਂ ਕੁਲਵੀਰ ਸਿੰਘ ਮੌਜੀਪੁਰ ਤੇ ਪਰਮਜੀਤ ਸਿੰਘ ਮਿੰਟੂ ਨੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਦੁਆਬਾ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ, ਜਿਲਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਜਿਲਾ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਤਨ ਮਨ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨਹੀਂ ਸਰਬੱਤ ਦੇ ਭਲੇ ਲਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਖਤ ਮਿਹਨਤ ਕਰਨਗੇ ਇਹਨਾਂ ਇਹਨਾਂ ਨਿਯੁਕਤੀਆਂ ਦਾ ਗੁਰਦੀਪ ਸਿੰਘ ਖੁਣਖੁਣ ਸੰਦੀਪ ਸਿੰਘ ਖਾਲਸਾ ਟਾਂਡਾ, ਪਰਮਿੰਦਰ ਸਿੰਘ ਮਕੇਰੀਆਂ, ਓੰਕਾਰ ਸਿੰਘ ਜੋਹਲ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਬੀਬੀ ਸੁਖਜੀਤ ਕੌਰ ਭਬਿਆਣਾ, ਪ੍ਰਿਤਪਾਲ ਸਿੰਘ ਮੁਰਾਦਪੁਰ, ਸੁਖਵਿੰਦਰ ਸਿੰਘ ਸਾਬੀ, ਅਮਨਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਜੌਹਲ, ਗੁਰਪ੍ਰੀਤ ਸਿੰਘ ਲਾਡੀ ਬੁੱਢੇਵਾਲ, ਪਰਮਜੀਤ ਸਿੰਘ ਮੇਗੋਵਾਲ, ਰਣਜੀਤ ਸਿੰਘ ਸ਼ਾਹਪੁਰ, ਜਗਦੀਸ਼ ਸਿੰਘ ਚੱਬੇਵਾਲ, ਲਾਭ ਸਿੰਘ ਨਸਰਾਲਾ, ਬਰਿੰਦਰ ਸਿੰਘ ਬਜਵਾੜਾ, ਅਮਨਦੀਪ ਸਿੰਘ ਸਨੀ, ਅੰਮ੍ਰਿਤਪਾਲ ਸਿੰਘ ਅਰੋੜਾ, ਪਾਰਸ ਸਿੰਘ, ਅਮਰਦਾਸ ਲਾਡੀ, ਗੌਰਵ ਮੱਲ ਸਵਾਗਤ ਕੀਤਾ ਅਤੇ ਆਸ ਪ੍ਰਗਟ ਕੀਤੀ ਉਹ ਪਾਰਟੀ ਲਈ ਸਖਤ ਮਿਹਨਤ ਕਰਨਗੇ।