ਪਿੰਡ ਪੰਡੋਰੀ ਕੱਦ ਵਿਖੇ ਸਾਈਂ ਅੰਮੀਏ ਸ਼ਾਹ ਅਬਲ ਕਾਦਰੀ- ਮੋਤੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 02 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਪੰਡੋਰੀ ਕੱਦ ਵਿਖੇ ਦਰਬਾਰ ਸਾਈਂ ਅੰਮੀਏ ਸ਼ਾਹ ਅਬਲ ਕਾਦਰੀ-ਸਾਈ ਮੋਤੀ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸਾਈਂ ਅੰਮੀਏ ਸ਼ਾਹ ਅਬਲ ਕਾਦਰੀ-ਸਾਈ ਮੋਤੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਜ਼ੰਗੀ ਸ਼ਾਹ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰਾਂ ਪੀਰਾਂ ਦੀ ਮਹਿਫ਼ਲ ਸਜਾਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੱਲੋਂ ਆਏ ਹੋਏ ਫੱਕਰ ਫਕੀਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਜ਼ੰਗੀ ਸ਼ਾਹ, ਇੰਦਰਜੀਤ, ਗੁਰਨਾਮ, ਰੋਣਕੀ, ਸਾਹਿਲ ਬੱਧਣ, ਸਤਨਾਮ ਸਿੰਘ ਬੰਟੀ,ਅਮਨਦੀਪ, ਕਰਨ, ਫਤਹਿ ਕੁਮਾਰ, ਰਣਜੋਤ ਸਿੰਘ, ਅਰਜਨ, ਗੌਤਮ, ਕਾਕਾ, ਅਸ਼ੀਸ਼, ਮਨਪ੍ਰੀਤ, ਹਰਸ਼, ਸੁਖਵਿੰਦਰ ਸਿੰਘ, ਵਿਸ਼ਾਲ ਬੱਧਣ, ਜਸਵਿੰਦਰ ਬੱਧਣ ,ਰਾਮ ਲਾਲ ਬੱਧਣ, ਸ਼ਰਨਦੀਪ, ਰਵਨਦੀਪ, ਲਖਵਿੰਦਰ ਬੰਟੀ, ਹੈਪੀ,ਅਰਜ਼ਾਨੀ ਆਦਿ ਹਾਜ਼ਰ ਸਨ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸ਼ਬੀਰ ਚਾਹ ਪਕੌੜੇ ਅਤੇ ਦਾਤਾ ਜੀ ਲੰਗਰ ਅਤੁੱਟ ਵਰਤਾਏ ਗਏ।