ਹੁਸ਼ਿਆਰਪੁਰ, 02 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਰਹੱਲੀ ਵਿਖੇ ਦਰਬਾਰ ਬਾਬਾ ਨੂਰੇ ਖ਼ੁਦਾ ਬਾਬਾ ਮੰਗੂ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਨੂਰੇ ਖ਼ੁਦਾ ਬਾਬਾ ਮੰਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈਂ ਸੁਰਿੰਦਰ ਸ਼ਾਹ ਪੰਜਾਬ ਪੁਲਿਸ ਰਹੱਲੀ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸਾਈਂ ਸੁਰਿੰਦਰ ਸ਼ਾਹ ਪੰਜਾਬ ਪੁਲਿਸ ਰਹੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਸਾਈਂ ਕਰਨੈਲ ਸ਼ਾਹ ਸਾਹਨੀ, ਸਾਈਂ ਆਸ਼ੂ ਸ਼ਾਹ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਅਜਮੇਰ ਹੀਰ ਲਕਸੀਹਾ, ਅਮਨ ਸਾਹਿਲ, ਦੇਵ ਸਹੋਤਾ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਈ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਫੱਕਰ ਫਕੀਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਗੱਦੀ ਨਸ਼ੀਨ ਸਾਈਂ ਸੁਰਿੰਦਰ ਸ਼ਾਹ ਰਹੱਲੀ ਨੇ ਮੇਲੇ ਵਿੱਚ ਸਹਿਯੋਗ ਦੇਣ ਤੇ ਸਮੂਹ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਗੱਦੀ ਨਸ਼ੀਨ ਸਾਈਂ ਸੁਰਿੰਦਰ ਸ਼ਾਹ ਪੰਜਾਬ ਪੁਲਿਸ ਰਹੱਲੀ, ਲਾਡੀ, ਸ਼ਿੰਦਰ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ, ਅਕਾਸ਼ ਮਹਿੰਮੀ, ਹਿੰਮੀ ਝੰਮਟ, ਜਸਵਿੰਦਰ ਸਿੰਘ ਰਹੱਲੀ, ਗੋਰਵ ਝੰਮਟ, ਅਚਨ ਝੰਮਟ, ਕੇਛੀ ਪੁਲਿਸ, ਰੂਪ ਲਾਲ ਬਸੀ ਖਵਾਜੂ ਹੁਸ਼ਿਆਰਪੁਰ, ਜਸ਼ਨ ਸੈਣੀ, ਗਗਨ ਸੈਣੀ, ਵਰਿੰਦਰ ਸੈਣੀ, ਮੱਲ ਬਿਹਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
ਪਿੰਡ ਰਹੱਲੀ ਵਿਖੇ ਬਾਬਾ ਨੂਰੇ ਖ਼ੁਦਾ ਬਾਬਾ ਮੰਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ
