ਹੁਸ਼ਿਆਰਪੁਰ, 02 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਪੰਜਾਬੀ ਗੀਤ “ਕੌੜਾ ਸੱਚ ” ਦੇ ਹੋ ਰਹੇ ਫੁੱਲ ਚਰਚਿਆਂ ਤੋਂ ਬਾਅਦ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਬਹੁਤ ਜਲਦ ਹੀ ਮਹਿੰਦਰ ਸੂਦ ਵਿਰਕ ਦਾ ਲਿੱਖਿਆ ਇੱਕ ਹੋਰ ਨਵਾਂ ਪੰਜਾਬੀ ਗੀਤ ” ਕਲਯੁੱਗ ” ਰਿਲੀਜ਼ ਕਰਨ ਜਾ ਰਹੀ ਹੈ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਇੱਕ ਹੋਰ ਨਵਾਂ ਪੰਜਾਬੀ ਗੀਤ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਹੀ ਧਾਰਮਿਕ ਟਰੈਕ ਸਰੋਤਿਆਂ ਦੇ ਰੁਬਰੂ ਕਰ ਚੁੱਕੇ ਹਨ। ਇਸ ਪੰਜਾਬੀ ਗੀਤ ” ਕਲਯੁੱਗ ” ਨੂੰ ਬਹੁਤ ਜਲਦ ਹੀ ਹਰ ਵੈੱਬਸਾਈਟ ਤੇ ਸੁਣਿਆ ਜਾ ਸਕੇਗਾ ਜਿਵੇਂ ਕਿ jio savan music, apple music, gana.com, amajon music, Spotify, FB reels, insta stories hungama ਆਦਿ। ਜਿਵੇਂ ” ਕੌੜਾ ” ਟਰੈਕ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਉਂਵੇ ਹੀ ਉਹਨਾਂ ਨੂੰ ਪੂਰੀ ਆਸ ਹੈ ਇਸ ” ਕਲਯੁੱਗ ” ਟਰੈਕ ਨੂੰ ਵੀ ਸਰੋਤੇ ਭਰਪੂਰ ਪਿਆਰ ਬਖਸ਼ਣਗੇ।
ਪ੍ਰਸਿੱਧ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਪੰਜਾਬੀ ਗੀਤ ”ਕਲਯੁੱਗ” ਜਲਦ ਕੀਤਾ ਜਾਵੇਗਾ ਰਿਲੀਜ਼
