ਪਿੰਡ ਮੁੱਖਲਿਆਣਾ ਵਿਖੇ ਪੀਰ ਬਾਬਾ ਝੰਗੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 02 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ)ਪਿੰਡ ਮੁੱਖਲਿਆਣਾ ਵਿਖੇ ਦਰਬਾਰ ਪੀਰ ਬਾਬਾ ਝੰਗੀ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਝੰਗੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਸੋਨੂੰ ਸ਼ਾਹ ਮੁੱਖਲਿਆਣਾ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸਾਈਂ ਸੋਨੂੰ ਸ਼ਾਹ ਮੁੱਖਲਿਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲਾ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਪੁੱਜ ਕੇ ਹਾਜ਼ਰੀ ਭਰੀ। ਜਿਸ ਵਿਚ ਬੱਬੂ ਸਟਾਰ ਭੰਗੜਾ ਗਰੁੱਪ ਰਹੱਲੀ, ਸੋਨੂ ਮੋਨੂੰ ਨਕਾਲ ਪਾਰਟੀ ਫਗਵਾੜਾ, ਖੈਰੜ ਅੱਛਰਵਾਲ ਨਕਾਲ ਪਾਰਟੀ, ਤੋਤਾ ਜੈਲਦਾਰ ਤਾਜੋਵਾਲ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਈ ਗਈ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸਾਈਂ ਕਮਲਜੀਤ ਕੁਮਾਰੀ ਮੇਹਟੀਆਣਾ, ਸਾਈਂ ਸੋਨੂੰ ਸ਼ਾਹ ਲੁਧਿਆਣਾ, ਸਾਈਂ ਮਹਿੰਦਰ ਪਾਲ ਭੇੜੂਆ, ਬਾਬਾ ਮੋਤਾ ਸਿੰਘ ਮਸਤਾਨਾ ਮੇਹਟੀਆਣਾ, ਬਾਬਾ ਸੁੱਖਾ ਸ਼ਾਹ ਰੂਪੋਵਾਲ, ਡਾਕਟਰ ਮਹਿੰਦਰ ਪਾਲ ਮੇਹਟੀਆਣਾ, ਸਾਈਂ ਸਤਨਾਮ ਸ਼ਾਹ ਭੁੰਗਰਨੀ, ਸਾਈਂ ਅਵਤਾਰ ਸ਼ਾਹ ਕਾਦਰੀ ਭੁੰਗਰਨੀ ਆਦਿ ਫੱਕਰ ਫਕੀਰਾ ਨੇ ਪੁੱਜ ਕੇ ਹਾਜ਼ਰੀ ਭਰੀ।ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪ੍ਰਬੰਧਕਾਂ ਆਏ ਹੋਏ ਫੱਕਰ ਫਕੀਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਸਾਈਂ ਸੋਨੂੰ ਸ਼ਾਹ ਮੁੱਖਲਿਆਣਾ ਨੇ ਮੇਲੇ ਵਿੱਚ ਸਹਿਯੋਗ ਦੇਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਸਾਈਂ ਸੋਨੂੰ ਸ਼ਾਹ ਮੁੱਖਲਿਆਣਾ, ਰੇਸ਼ਮ ਸਿੰਘ, ਅਭਿਨਾਸ਼, ਵਿਨੋਦ, ਅਸ਼ੋਕ, ਜੀਤਾ, ਅੰਮ੍ਰਿਤ, ਜੈਪਾਲ ਇਟਲੀ, ਛੋਟੂ ਅਮਰੀਕਾ, ਹਰਪ੍ਰੀਤ ਸਿੰਘ ਹੈਪੀ ਸਾਬਕਾ ਪੰਚ, ਰਮਨ ਕੁਮਾਰ ਪੰਚ, ਹਰੀ ਸਿੰਘ ਪੰਚ, ਬੰਟੀ, ਪ੍ਰੀਤ, ਮਨੀ, ਚੀਤਾ, ਪੰਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਰੇਸ਼ਮ ਸਿੰਘ ਮੁੱਖਲਿਆਣਾ ਨੇ ਸਟੇਜ ਸਕੱਤਰ ਦੀ ਨਿਯੁਕਤੀ ਨਿਭਾਈ ਗਈ।ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ , ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਪ੍ਰੋਗਰਾਮ ਦੀ ਜਾਣਕਾਰੀ ਰੇਸ਼ਮ ਸਿੰਘ ਮੁੱਖਲਿਆਣਾ ਨੇ ਪ੍ਰੈਸ ਨੂੰ ਦਿੱਤੀ।