ਸ਼ਿਵ ਸੈਨਾ ਹਿੰਦੁਸਤਾਨ ਦੀ ਅਹਿਮ ਬੈਠਕ ਜਲੰਧਰ ਵਿਖੇ ਸੰਪੰਨ, 18 ਜੁਲਾਈ ਨੂੰ ਵਿਸ਼ਾਲ ਤ੍ਰਿਸ਼ੂਲ ਮਾਰਚ ਦਾ ਐਲਾਨ

ਜਲੰਧਰ, 3 ਜੁਲਾਈ: ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਅਹਿਮ ਬੈਠਕ ਜਲੰਧਰ ਵਿਖੇ ਆਸ਼ੀਸ਼ ਅਹੀਰ ਦੀ ਅਗਵਾਈ ਹੇਠ ਹੋਈ। ਬੈਠਕ ਦੌਰਾਨ ਸੰਗਠਨ ਦੇ ਆਗੂਆਂ ਵੱਲੋਂ ਮੌਜੂਦਾ ਸਮਾਜਿਕ ਅਤੇ ਹਿੰਦੂ ਸਮਾਜ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ 18 ਜੁਲਾਈ ਨੂੰ ਜਲੰਧਰ ਵਿਖੇ ਵਿਸ਼ਾਲ ਤ੍ਰਿਸ਼ੂਲ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਦਾ ਮੁੱਖ ਉਦੇਸ਼ ਅੱਤਵਾਦ ਦੇ ਦੌਰ ਵਿੱਚ ਪ੍ਰਭਾਵਿਤ ਹੋਏ 35,000 ਹਿੰਦੂ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇਨਸਾਫ਼ ਦਿਵਾਉਣ ਲਈ ਸਰਕਾਰ ਦਾ ਧਿਆਨ ਖਿੱਚਣਾ ਹੈ।

ਆਸ਼ੀਸ਼ ਅਹੀਰ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਹਮੇਸ਼ਾ ਹਿੰਦੂ ਸਮਾਜ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ। ਉਨ੍ਹਾ ਨੇ ਸਮੂਹ ਹਿੰਦੂ ਸਮਾਜ ਨੂੰ ਅਪੀਲ ਕੀਤੀ ਕਿ 18 ਜੁਲਾਈ ਨੂੰ ਹੋਣ ਵਾਲੇ ਤ੍ਰਿਸ਼ੂਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਇਆ ਜਾਵੇ।

ਬੈਠਕ ਵਿੱਚ ਸੰਗਠਨ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਵੀ ਆਪਣੇ ਵਿਚਾਰ ਰੱਖੇ ਯਸ਼ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਮੁੱਖੀ ਪਵਨ ਗੁਪਤਾ ਨੇ ਮਾਰਚ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿੰਮੇਵਾਰੀਆਂ ਸੌਂਪੀਆਂ ਮੀਟਿੰਗ ਦੌਰਾਨ ਕਾਫੀ ਗਿਣਤੀ ਵਿੱਚ ਸ਼ਿਵ ਸੈਨਿਕਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਏਸ ਮੌਕੇ ਖਾਸ ਤੌਰ ਤੇ ਮਹਾ ਮੰਤਰੀ ਕ੍ਰਿਸ਼ਨ ਸ਼ਰਮਾ ਜੀ ਯੂਥ ਪੰਜਾਬ ਪ੍ਰਧਾਨ ਰਾਹੁਲ ਖੰਨਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜ਼ਿਲ੍ਹਾ ਚੇਅਰਮੈਨ ਰਜਿੰਦਰ ਕੁਮਾਰ ਬਿੱਟੂ ਐਸ ਕੇ ਸ਼ਰਮਾ ਦੀਪਕ ਬਿੱਲਾਂ ਅਰੁਣ ਬਾਜਵਾ ਤੇ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕਾਂ ਨੇ ਮੀਟਿੰਗ ਵਿੱਚ ਅਪਣੀ ਹਾਜਰੀ ਦਰਜ ਕਰਵਾਈ