ਪਿੰਡ ਅਜਨੋਹਾ ਵਿਖੇ ਪੀਰ ਬਾਬਾ ਢੇਰੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 03 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਨਜਦੀਕੀ ਪਿੰਡ ਅਜਨੋਹਾ ਵਿਖੇ ਦਰਬਾਰ ਪੀਰ ਬਾਬਾ ਢੇਰੀ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ. ਆਰ.ਆਈ ਵੀਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪੀਰ ਬਾਬਾ ਢੇਰੀ ਸ਼ਾਹ ਜੀ ਵੈਲਫੇਅਰ ਪ੍ਰਬੰਧਕ ਕਮੇਟੀ (ਰਜਿ.) ਵੱਲੋਂ ਪੀਰ ਬਾਬਾ ਢੇਰੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕਰਨ ਉਪਰੰਤ ਪੰਜਾਬ ਦੇ ਨਾਮਵਰ ਕਲਾਕਾਰ ਜਿਹਨਾਂ ਵਿੱਚ ਮੰਗੀ ਖਾਨ, ਨੀਤੂ ਨੂਰਾਂ, ਨੂਰ ਸਾਈਂ ਨਕਾਲ ਪਾਰਟੀ ਫਗਵਾੜਾ ਅਤੇ ਹੋਰ ਕਲਾਕਾਰਾਂ ਨੇ ਪੀਰਾਂ ਦੀ ਮਹਿਫ਼ਲ ਸਜਾ ਕੇ ਧਾਰਮਿਕ ਤੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਕੁਲਵਿੰਦਰ ਕਿੰਦਾ ਫਗਵਾੜਾ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਕੀਤੀ।ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਭੰਡਾਰੇ ਅਤੁੱਟ ਵਰਤਾਏ ਗਏ।ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੋਹਣ ਸਿੰਘ ਰਾਜਾ ਹਲਵਾਈ, ਰਾਜ ਕੁਮਾਰ ਰੱਤੂ,ਪਰਮਜੀਤ ਸਿੰਘ ਪੰਮਾ, ਸ਼ੇਰੂ ਪਰਮਾਰ, , ਸੁੱਖਾ ਪਰਮਾਰ, ਸਤਪਾਲ ਸਿੰਘ, ਮਨਦੀਪ ਸਿੰਘ, ਸਰਪੰਚ ਰਾਜਵਿੰਦਰ ਕੌਰ,ਮਨਦੀਪ , ਅਰਸ਼ਦੀਪ ਰਤੂ ,ਅੰਕੁਸ਼ ਵਿਰਦੀ, ਇੰਦਰਜੀਤ ਪਰਮਾਰ, ਲਵਪ੍ਰੀਤ ਪਰਮਾਰ, ਤਰਵਿੰਦਰ ਪਰਮਾਰ, ਪ੍ਰਿੰਸ ,ਸੁੱਖਵਿੰਦਰ ਪਰਮਾਰ, ਝੁਜਾਰ ਪਰਮਾਰ, ਬਿੱਟੂ ਵਿਰਦੀ , ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।