ਹੁਸ਼ਿਆਰਪੁਰ, 05 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਗੁਰਦੁਆਰਾ ਹਰੀਸਰ ਡੇਰਾ ਮੰਨਣਹਾਨਾ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਪੰਜਵੀਂ ਬਰਸੀ ਮੌਕੇ ਸੰਤ ਹਰੀ ਸਿੰਘ ਜੀ ਨੈਕੀ ਵਾਲ਼ੇ ਮਹਾਂਪੁਰਸਾਂ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਸਮੂਹ ਨਗਰ ਨਿਵਾਸੀ, ਐਨ ਆਰ ਆਈ ਵੀਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਲਗਾਇਆ ਗਿਆ।ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਠੰਢਾ ਮਿੱਠਾ ਜਲ ਛਕਾਇਆ ਗਿਆ।ਇਸ ਮੌਕੇ ਰਛਪਾਲ ਕਲੇਰ ਸਾਬਕਾ ਸਰਪੰਚ ,ਸੁਰਿੰਦਰ ਕੁਮਾਰ ਕਲੇਰ, ਨਿਰਮਲ ਕੁਮਾਰ ਸਾਬਕਾ ਸਰਪੰਚ, ਨਿੱਕਾ ਕਲੇਰ, , ਹਰਭਜਨ ਸਿੰਘ, ਸੁਮਿਤ, ਜੋਗਾ ਸਿੰਘ, ਬਿੱਟੂ ਕਲੇਰ, ਬਲਵੀਰ ਭਟੋਏ, ਸ਼ਿੰਦਾ ਬਸਨਪਾਲ, ਮਨਜੀਤ ਹੁਸ਼ਿਆਰਪੁਰ, ਜੀਤ ਖੁਤਣ ਅਤੇ ਮੇਜਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।
ਸੰਤ ਹਰੀ ਸਿੰਘ ਜੀ ਨੈਕੀ ਵਾਲੇ ਤੇ ਸੰਤ ਬਾਬਾ ਜਸਵੰਤ ਸਿੰਘ ਜੀ ਮਹਾਪੁਰਸ਼ਾਂ ਨੂੰ ਸਮਰਪਿਤ ਛਬੀਲ ਲਗਾਈ
