ਹੁਸ਼ਿਆਰਪੁਰ,08 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਹੋਈ ਸਮਾਪਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਰਵਿਦਾਸ ਮਹਾਰਾਜ ਜੀ ਵਿਖੇ 3 ਜੂਨ ਤੋਂ 30 ਜੂਨ ਤੱਕ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਗਿਆ। ਕੈਂਪ ਦੀ ਸਮਾਪਤੀ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਪ੍ਰਦੀਪ ਸਿੰਘ ਖਾਲਸਾ ਜੀ ਵਲੋਂ ਗੁਰਬਾਣੀ ਸੰਥਿਆ, ਗੁਰ ਇਤਿਹਾਸ ਅਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਦੀਪ ਸਿੰਘ ਖਾਲਸਾ ਲਾਲਪੁਰ ਭਾਣਾ, ਸਰਪੰਚ ਰਾਜਵਿੰਦਰ ਕੌਰ,ਪ੍ਰਧਾਨ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਖਾਲਸਾ, ਸਤਨਾਮ ਸਿੰਘ ਸੱਤਾ, ਸੈਕਟਰੀ ਰਾਜ ਕੁਮਾਰ, ਖਜਾਨਚੀ ਸਤਨਾਮ ਸਿੰਘ, SDO ਸੰਤੋਖ ਸਿੰਘ,ਬੂਟਾ ਸਿੰਘ ,ਮਾਸਟਰ ਇਕਬਾਲ ਸਿੰਘ,ਸਾਬਕਾ ਸਰਪੰਚ ਮਮਤਾ ਰਾਣੀ, ਅਵਤਾਰ ਸਿੰਘ, ਲਖਬੀਰ ਸਿੰਘ, ਦਰਬਾਰਾ ਸਿੰਘ, ਹਰਮੀਤ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਕੌਰ, ਜਸਵੀਰ ਕੌਰ, ਹਰਮੇਸ਼ ਸਿੰਘ, ਮਨਜੀਤ ਕੌਰ, ਕਮਲੇਸ਼ ਕੌਰ ,ਜਸਪ੍ਰੀਤ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ ਅਤੇ ਬਲਵੀਰ ਕੌਰ ਆਦਿ ਹਾਜ਼ਰ ਸਨ।
ਪਿੰਡ ਅਜਨੋਹਾ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਹੋਈ ਸਮਾਪਤੀ
