ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ, ਜਲੰਧਰ ‘ਚ ਸ਼ਰਾਬ ਦੇ ਠੇਕੇ ਧੜੱਲੇ ਨਾਲ ਖੁੱਲੇ

ਰਹੀਆਂ, ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ‘ਤੇ ਚੱਲ ਰਹੀ ਵਿਕਰੀ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਤੋਂ ਛੁੱਟੀ ਅਤੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਚੁੱਕੇ ਸਨ, ਤਾਂ ਫਿਰ ਇਹ ਗੈਰਕਾਨੂੰਨੀ ਧੰਧਾ ਕਿਸ ਦੀ ਸ਼ਹਿ ‘ਤੇ ਚੱਲਦਾ ਰਿਹਾ?
ਸਥਾਨਕ ਨਿਵਾਸੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਅਧਿਕਾਰੀ ਜਾਂ ਠੇਕੇਦਾਰ ਇਸ ਗੰਭੀਰ ਲਾਪਰਵਾਹੀ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਜੇਕਰ ਧਾਰਮਿਕ ਤਿਉਹਾਰਾਂ ‘ਤੇ ਵੀ ਸਰਕਾਰੀ ਹੁਕਮਾਂ ਦੀ ਇਸ ਤਰ੍ਹਾਂ ਧੱਜੀਆਂ ਉੱਡਦੀਆਂ ਰਹੀਆਂ, ਤਾਂ ਇਹ ਪ੍ਰਸ਼ਾਸਨ ਦੀ ਸਾਖ ‘ਤੇ ਇੱਕ ਕਾਲਾ ਧੱਬਾ ਸਾਬਤ ਹੋਵੇਗਾ।