ਜਲੰਧਰ: ਨਜਾਇਜ਼ ਉਸਾਰੀ ਜਾਰੀ, ਨਗਰ ਨਿਗਮ ਦੇ ਨੋਟਿਸ ਦੀ ਧੱਜੀਆਂ—ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਦੀ ਭੂਮਿਕਾ ‘ਤੇ ਸਵਾਲ

ਜਲੰਧਰ ਦੇ ਬਸਤੀ ਪੀਰ ਦਾਦ ਰੋਡ ਉੱਤੇ ਪੰਨੂ ਵਿਹਾਰ 197-A ਕੋਠੀ ਦੇ ਸਾਹਮਣੇ ਨਜਾਇਜ਼ ਤਰੀਕੇ ਨਾਲ ਕਵਾਰਟਰਾਂ ਦੀ ਉਸਾਰੀ ਬਿਨਾਂ ਕਿਸੇ ਡਰ-ਭੈ ਤੋਂ ਲਗਾਤਾਰ ਜਾਰੀ ਹੈ। ਮੌਕੇ ਦੀ ਸਥਿਤੀ ਸਾਫ਼ ਦੱਸਦੀ ਹੈ ਕਿ ਬਿਲਡਰ ਵੱਲੋਂ ਨਗਰ ਨਿਗਮ ਦੇ ਕਾਨੂੰਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਜਾ ਰਹੀ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਜਲੰਧਰ ਵੱਲੋਂ ਇਸ ਨਜਾਇਜ਼ ਉਸਾਰੀ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਸੀ,

ਪਰ ਉਸ ਨੋਟਿਸ ਨੂੰ ਸ਼ਰੇਆਮ ਫਾੜ ਕੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਗਰ ਨਿਗਮ ਦੇ ਹੁਕਮਾਂ ਦੀ ਕੋਈ ਕਦਰ ਨਹੀਂ ਕੀਤੀ ਜਾ ਰਹੀ।
ਸੰਬੰਧਤ ਬਿਲਡਰ ਵੱਲੋਂ ਬਿਲਡਿੰਗ ਬਾਇਲਾਜ਼ ਅਤੇ ਨਗਰ ਨਿਗਮ ਐਕਟ ਦੀ ਸਿੱਧੀ ਉਲੰਘਣਾ ਕਰਦਿਆਂ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਸਰਕਾਰ ਦੇ ਸਰਕਾਰੀ ਰੈਵਨਿਊ ਨੂੰ ਭਾਰੀ ਘਾਟਾ ਪੈ ਰਿਹਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਨੋਟਿਸ ਜਾਰੀ ਹੋ ਚੁੱਕਾ ਹੈ ਤਾਂ ਫਿਰ ਹੁਣ ਤੱਕ ਉਸਾਰੀ ਨੂੰ ਰੋਕਿਆ ਕਿਉਂ ਨਹੀਂ ਗਿਆ?
ਇਸ ਪੂਰੇ ਮਾਮਲੇ ਵਿੱਚ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ‘ਚ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗੌਰਵ ਠਾਕੁਰ ਵੱਲੋਂ ਇਸ ਨਜਾਇਜ਼ ਉਸਾਰੀ ਖ਼ਿਲਾਫ਼ ਕੀਤੀ ਕਾਰਵਾਈ ਕੀ ਹੋਵੇਗੀ—ਕੀ ਸਿਰਫ਼ ਨੋਟਿਸਾਂ ਤੱਕ ਹੀ ਮਾਮਲਾ ਸੀਮਿਤ ਰਹੇਗਾ ਜਾਂ ਫਿਰ ਕਾਨੂੰਨ ਅਨੁਸਾਰ ਉਸਾਰੀ ਨੂੰ ਸੀਲ ਕਰਕੇ ਸਖ਼ਤ ਐਕਸ਼ਨ ਲਿਆ ਜਾਵੇਗਾ।

ਇਲਾਕੇ ਦੇ ਲੋਕਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਲੋਕ ਮੰਗ ਕਰ ਰਹੇ ਹਨ ਕਿ ਨਜਾਇਜ਼ ਉਸਾਰੀ ਕਰਨ ਵਾਲੇ ਬਿਲਡਰਾਂ ਦੇ ਨਾਲ-ਨਾਲ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਾਨੂੰਨ ਦਾ ਡਰ ਬਣਿਆ ਰਹੇ।