ਜਲੰਧਰ (ਮਨਪ੍ਰੀਤ) | : ਕੱਲ੍ਹ 07-02-2026 ਨੂੰ ਬਾਬਾ ਬਲਕਾਰ ਸਿੰਘ ਸੋਢੀ ਜੀ ਦੀ 12ਵੀਂ ਬਰਸੀ ਦਸ਼ਮੇਸ਼ ਤਰਨਾਦਲ ਦੇ ਮੌਜੂਦਾ ਮੁੱਖੀ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਸ਼ਰਧਾ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਦਮਦਮੀ ਟਕਸਾਲ ਸਮੇਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਕਈ ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਅਤੇ ਖਾਲਸਾ ਪੰਥ ਵੱਲੋਂ ਗੁਰਮਤਾ ਕਰਕੇ ਦਸ਼ਮੇਸ਼ ਤਰਨਾਦਲ ਦੇ ਦੁਆਬੇ ਦੇ ਜਥੇਦਾਰ ਮਹਾਕਾਲ ਬਾਬਾ ਹਰੀ ਸਿੰਘ ਨੂੰ ਖਾਲਸਾ ਪੰਥ ਦੇ ਪ੍ਰਚਾਰ–ਪ੍ਰਸਾਰ ਵਿੱਚ ਉਲਲੇਖਣੀਯੋਗ ਸੇਵਾਵਾਂ ਦੇ ਮੱਦੇਨਜ਼ਰ ਦਲ ਪੰਥ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦਾ ਮੁੱਖੀ ਥਾਪਿਆ ਗਿਆ।
ਪੰਥ ਵੱਲੋਂ ਉਨ੍ਹਾਂ ਨੂੰ ਨਿਸ਼ਾਨ, ਨਗਾਰਾ ਅਤੇ ਘੋੜਾ ਭੇਟ ਕਰਕੇ ਚੱਕਰਵਰਤੀ ਪ੍ਰਚਾਰ–ਪ੍ਰਸਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਅੰਤ ਵਿੱਚ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਥੇਦਾਰ ਬਾਬਾ ਹਰੀ ਸਿੰਘ ਦੇ ਪ੍ਰਚਾਰ–ਪ੍ਰਸਾਰ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।


