ਜਲੰਧਰ ਵਿੱਚ 1 ਮਾਰਚ ਨੂੰ ਲੰਮਾ ਪਾਵਰ ਕੱਟ, ਕਈ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ

JALANDHAR POWER CUT

ਜਲੰਧਰ ਵਿੱਚ 1 ਮਾਰਚ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚਾਰਾ ਮੰਡੀ ਸਬ ਸਟੇਸ਼ਨ ਨਾਲ ਸੰਬੰਧਤ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ 11 ਕੇ.ਵੀ. ਭਾਰਗਵ ਕੈਂਪ, ਮਾਡਲ ਹਾਊਸ, ਬੀਐਮ-1, ਦਸਹਿਰਾ ਗਰਾਊਂਡ, ਰਵਿਦਾਸ ਭਵਨ, ਵਿਸ਼ਵਕਰਮਾ ਮੰਦਰ, ਰਾਜਪੂਤ ਨਗਰ, ਨਕੋਦਰ ਰੋਡ, ਐਸ.ਏ.ਐਮ. ਨਗਰ, ਜੀ.ਟੀ.ਬੀ. ਨਗਰ, ਸੂਦਾਮਾ ਵਿਹਾਰ, ਮੈਨਬ੍ਰੋ, ਦੇਓਲ ਨਗਰ, ਘਈ ਨਗਰ, ਪਾਇਨੀਅਰ ਸਪੋਰਟਸ, ਜਾਲੋਵਾਲ ਆਬਾਦੀ ਅਤੇ ਯੂ.ਪੀ.ਐਸ. ਬਾਂਬੇ ਨਗਰ ਫੀਡਰ ਬੰਦ ਰਹਿਣਗੇ।

ਇਸ ਕਰਕੇ ਭਾਰਗਵ ਕੈਂਪ ਮੇਨ ਬਜ਼ਾਰ, ਟਾਹਲੀ ਚੌਕ, ਕੈਂਪ ਅੱਡਾ, ਸਿਲਵਰ ਓਕ ਅਪਾਰਟਮੈਂਟ, ਸ਼ਰੀਫਪੁਰਾ ਮੋਹੱਲਾ, ਰਾਮੇਸ਼ਵਰ ਕਾਲੋਨੀ, ਆਬਾਦਪੁਰਾ ਗਲੀ ਨੰਬਰ 1 ਤੋਂ 6, ਲਿੰਕ ਕਾਲੋਨੀ, ਨਾਰੀ ਨਿਕੇਤਨ, ਬੂਟਾ ਮੰਡੀ, ਬੂਟਾ ਪਿੰਡ, ਬੁੱਢਾ ਮਲ ਗਰਾਊਂਡ, ਕਬੀਰ ਮੰਦਰ, ਗੀਤਾ ਮੰਦਰ, ਨਿਊ ਸੂਰਜ ਗੰਜ, ਮਾਡਲ ਹਾਊਸ, ਮਾਤਾ ਰਾਣੀ ਚੌਕ, ਲਿੰਕ ਰੋਡ, ਲਾਜਪਤ ਨਗਰ, ਆਜ਼ਾਦ ਨਗਰ, ਐਮ.ਏ.ਐਸ. ਨਗਰ, ਤਿਲਕ ਨਗਰ, ਕਰਤਾਰ ਨਗਰ, ਰਾਜਪੁਰ ਨਗਰ, ਬੈਂਕ ਕਾਲੋਨੀ ਅਤੇ ਕਪੀ ਨਗਰ ਸਮੇਤ ਕਈ ਹੋਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਬਿਜਲੀ ਵਿਭਾਗ ਵੱਲੋਂ ਮੁਰੰਮਤ ਅਤੇ ਰਖ-ਰਖਾਅ ਦੇ ਕੰਮ ਲਈ ਇਹ ਕੱਟ ਲਗਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਹਿਲਾਂ ਤੋਂ ਹੀ ਜ਼ਰੂਰੀ ਤਿਆਰੀ ਕਰ ਲੈਣ।