ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪ੍ਰਸਾਸ਼ਨ ਸੁੱਤਾ ਕੁੰਤ ਕਰਨ ਦੀ ਨੀਂਦ.
ਮੁਕੇਰੀਆਂ 4 ਜੂਨ ( ਦਲਵੀਰ ਸਿੰਘ ਚਰਖਾ ) ਮੁਕੇਰੀਆਂ ਭੰਗਾਲਾਂ ਚੁੰਗੀ ਟ੍ਰੈਫਿਕ ਲਾਈਟ ਦਾ ਖੰਭਾ ਟੇਡਾ ਹੋਣ ਦੇ ਕਾਰਨ ਹੋ ਸਕਦਾ ਵੱਡਾ ਹਾਦਸਾ | ਜਾਣਕਾਰੀ ਦੇ ਅਨੁਸਾਰ ਅੱਜ ਤਿੰਨ ਦਿਨ ਹੋ ਗਏ ਟ੍ਰੈਫਿਕ ਲਾਈਟ ਦੇ ਖੰਭੇ ਨੂੰ ਟੇਡੇ ਹੋਏ ਪਰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਪ੍ਰਸਾਸ਼ਨ ਕਿਸੇ ਵੱਡੇ ਹਾਦਸੇ ਦੇ ਹੋਣ ਦੀ ਉਡੀਕ ਕਰ ਰਿਹਾ ਹੈ। ਜਦੋਂ ਇਸ ਵਾਰੇ ਟ੍ਰੈਫਿਕ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸਾਡੇ ਵਲੋਂ ਦੋ ਦਿਨ ਪਹਿਲਾ ਨਗਰ ਨਿਰਮ ਕਮੇਟੀ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਪਰ ਅਜੇ ਤੱਕ ਉਸ ਵੱਲ ਨਗਰ ਨਿਗਮ ਨੇ ਕੋਈ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਰਾਤ ਦੇ ਸਮੇ ਕਿਸੇ ਵੀ ਸਮੇ ਵੱਡਾ ਹਾਦਸਾ ਵਾਪਰ ਸਕਦਾ ਹੈ। ਸਾਡੇ ਵੱਲੋਂ ਇੰਸਪੈਕਟਰ ਅਜੇ ਸੈਣੀ ਦੇ ਫੋਨ ਨੰ: 7888909602 ਤੇ ਗੱਲ ਕਰਕੇ ਜਾਣਕਾਰੀ ਦਿੱਤੀ ਗਈ ।








