ਬਾਬਾ ਸਾਹਿਬ Dr. B. R. Ambedkar ਦੇ ਜਨਮ ਦਿਹਾੜੇ ‘ਤੇ ਯੂਥ ਐਜ਼ੂਕੇਸ਼ਨਲ ਸੋਸਾਇਟੀ ਵੱਲੋਂ ਸ਼ਾਨਦਾਰ ਸਮਾਗਮ, 80 ਤੋਂ ਵੱਧ ਲੋਕਾਂ ਦੀ ਭਾਗੀਦਾਰੀ

ਜਲੰਧਰ (ਸੁਮਿਤ ਕੁਮਾਰ):
Dr. B. R. Ambedkar ਜੀ ਦੇ ਜਨਮ ਦਿਹਾੜੇ ਮੌਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਯੂਥ ਐਜ਼ੂਕੇਸ਼ਨਲ ਸੋਸਾਇਟੀ (ਰਜਿਸਟਰਡ) ਵੱਲੋਂ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਲਗਭਗ 80 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵੀ ਸਰਾਹਣਯੋਗ ਰਹੀ।

ਸਮਾਗਮ ਦੌਰਾਨ ਸਮਾਜਿਕ ਵਿਕਾਸ ਲਈ ਯੋਗਦਾਨ ਪਾਉਣ ਵਾਲੇ ਕਈ ਰਾਜਨੀਤਿਕ ਅਤੇ ਸਮਾਜਿਕ ਆਗੂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਰਾਜ ਕੁਮਾਰ ਸਾਕੀ ਵੱਲੋਂ ਸਾਰੇ ਮਹਿਮਾਨਾਂ ਅਤੇ ਸਹਿਭਾਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ‘ਤੇ ਸੋਸਾਇਟੀ ਵੱਲੋਂ ਅਦਿੱਤਿਆ ਚੌਹਾਨ, ਨੀਰਜ ਬੈਂਸ, ਨੀਨਾ ਜੈਨ, ਮੰਜੂ ਸ਼ਰਮਾ, ਗੂੰਜਣ ਕੌਰ, ਆਕਾਸ਼ ਸ਼ਰਮਾ ਅਤੇ ਰੀਮਾ ਸਚਦੇਵਾ ਨੂੰ ਟੀਮ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਖ਼ਾਸ ਗੱਲ ਇਹ ਰਹੀ ਕਿ Dashmesh Tarna Dal ਨਾਲ ਸੰਬੰਧਿਤ ਨਿਹੰਗ ਸਿੰਘ ਵੀ ਆਪਣੇ ਜਥੇਦਾਰ ਸਾਹਿਬ ਨਾਲ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਅਤੇ ਸਮਾਗਮ ਦੀ ਸ਼ੋਭਾ ਵਧਾਈ।

ਵਕਤਾਵਾਂ ਨੇ ਬਾਬਾ ਸਾਹਿਬ ਦੇ ਸੁਪਨੇ — ਹਰ ਧਰਮ ਅਤੇ ਕੌਮ ਵਿੱਚ ਪਿਆਰ, ਬਰਾਬਰੀ ਅਤੇ ਭਾਈਚਾਰੇ — ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜ ਨੂੰ ਇਕਜੁੱਟ ਕਰਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ।

ਇਸ ਦੌਰਾਨ ਸ਼ਿਵ ਸੈਨਾ ਵੱਲੋਂ ਨਰਿੰਦਰ ਥਾਪਰ, ਲਲਿਤ ਕੁਮਾਰ ਬੱਬੂ ਅਤੇ ਬੀਜੇਪੀ ਦੇ ਚੇਅਰਮੈਨ ਬੰਟੀ ਕੁਮਾਰ ਵੀ ਆਪਣੀ ਟੀਮ ਸਮੇਤ ਮੌਜੂਦ ਰਹੇ ਅਤੇ ਸਮਾਗਮ ਵਿੱਚ ਆਪਣਾ ਯੋਗਦਾਨ ਦਿੱਤਾ।

ਇਹ ਸਮਾਗਮ ਸਮਾਜਿਕ ਇਕਤਾ ਅਤੇ ਸਹਿਯੋਗ ਦਾ ਇੱਕ ਵਧੀਆ ਉਦਾਹਰਨ ਬਣਿਆ।