ਜਲੰਧਰ (ਸੁਮਿਤ ਕੁਮਾਰ):
ਜਲੰਧਰ ਦੇ ਨੌਰਥ ਇਲਾਕੇ ਦੇ ਪ੍ਰਸਿੱਧ ਆਮ ਆਦਮੀ ਪਾਰਟੀ ਨੇਤਾ Joginder Pal Sharma ਵੱਲੋਂ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਜਲੰਧਰ ਦੇ ਸੋਡਲ ਇਲਾਕੇ ਵਿੱਚ ਇੱਕ ਵਾਰ ਫਿਰ ORS ਜੂਸ ਦੀ ਵੰਡ ਸੇਵਾ ਕੀਤੀ ਗਈ। ਭਿਆਨਕ ਗਰਮੀ ਅਤੇ ਤਪਦੇ ਮੌਸਮ ਨੂੰ ਦੇਖਦੇ ਹੋਏ ਲਗਾਏ ਗਏ ਇਸ ਸੇਵਾ ਲੰਗਰ ਦੌਰਾਨ ਸੈਂਕੜਿਆਂ ਰਾਹਗੀਰਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਐਨਰਜੀ ਭਰਪੂਰ ORS ਪੇਅ ਵੰਡਿਆ ਗਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ।
ਇਸ ਮੌਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਜਿੱਥੇ ਕਈ ਲੋਕ ਸਿਰਫ ਰਾਜਨੀਤੀ ਤੱਕ ਸੀਮਿਤ ਰਹਿੰਦੇ ਹਨ, ਉੱਥੇ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਲੰਮੇ ਸਮੇਂ ਤੋਂ ਜਨ ਸੇਵਾ ਦੇ ਕੰਮਾਂ ਵਿੱਚ ਅੱਗੇ ਰਹੇ ਹਨ। ਦੱਸਣਾ ਜਰੂਰੀ ਹੈ ਕਿ ਉਹ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਾਜਿਕ ਅਤੇ ਲੋਕ ਭਲਾਈ ਦੇ ਕਈ ਉਪਰਾਲੇ ਕਰਦੇ ਆਏ ਹਨ, ਜਿਸ ਕਾਰਨ ਲੋਕਾਂ ਵਿੱਚ ਉਹਨਾਂ ਪ੍ਰਤੀ ਖਾਸ ਵਿਸ਼ਵਾਸ ਅਤੇ ਸਤਿਕਾਰ ਦੇਖਣ ਨੂੰ ਮਿਲਦਾ ਹੈ।
ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਸਮਾਜ ਸੇਵੀ ਅਤੇ ਜਿੰਮੇਵਾਰ ਵਿਅਕਤੀ ਦਾ ਫਰਜ ਬਣਦਾ ਹੈ। ਉਹਨਾਂ ਕਿਹਾ ਕਿ ਇਨਸਾਨੀਅਤ ਤੋਂ ਵੱਡੀ ਕੋਈ ਸੇਵਾ ਨਹੀਂ ਹੁੰਦੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰਹਿਣਗੇ।
ਸੋਡਲ ਇਲਾਕੇ ਵਿੱਚ ਲਗਾਏ ਗਏ ਇਸ ORS ਸੇਵਾ ਲੰਗਰ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਰਾਹਗੀਰਾਂ ਨੇ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਦੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।





