ਹੁਸ਼ਿਆਰਪੁਰ,23 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਲਕਸੀਹਾ ਵਿਖੇ ਦਰਬਾਰ ਧੰਨ ਧੰਨ ਮਸਤ ਮੰਗਲ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਧੰਨ ਧੰਨ ਮਸਤ ਮੰਗਲ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 25-26 ਜੂਨ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 25 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਰੋਸ਼ਨ ਸ਼ਾਮ 05 ਵਜੇ ਕੀਤੇ ਜਾਣਗੇ ਅਤੇ 06 ਵਜੇ ਸ਼ਾਮ ਨੂੰ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਅਤੇ ਰਾਤ 10 ਵਜੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 26 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਪੁੱਜ ਕੇ ਹਾਜ਼ਰੀ ਭਰਨਗੇ। ਜਿਸ ਵਿਚ ਗਿੱਲ ਸਿਸਟਰ , ਰਣਵੀਰ, ਹਰਵਿੰਦਰ ਹੈਰੀ, ਵਿਜੈ ਮਾਨ ਕਵਾਲ, ਚਰਨ ਖੈੜੀਆ, ਸੁੱਖਾ ਰਾਮ ਸਰੋਆ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਣਾਉਣੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਐਮ ਪੀ ਹੁਸ਼ਿਆਰਪੁਰ, ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਅਵਤਾਰ ਸਿੰਘ ਲਕਸੀਹਾ ਇੰਟਰਨੈਸ਼ਨਲ ਐਂਕਰ ਸਟੇਜ ਸਕੱਤਰ ਦੀ ਸੇਵਾ ਕਰਨਗੇ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਪ੍ਰੋਗਰਾਮ ਦੀ ਜਾਣਕਾਰੀ ਡਾਕਟਰ ਹਰਜੋਤ ਸਿੰਘ ਲਕਸੀਹਾ ਨੇ ਪ੍ਰੈਸ ਨੂੰ ਦਿੱਤੀ।


