ਪਿੰਡ ਬੱਡਲਾ ਵਿਖੇ ਹਜ਼ਰਤ ਪੀਰ ਬਾਬਾ ਖੁੱਦਾ ਬਖਸ ਜੀ ਸ਼ਰੀਫ ਨੌਸ਼ਾਹੀ ਕਾਦਰੀ ਦੀ ਯਾਦ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 23 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਬੱਡਲਾ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਖੁਦਾ ਬਖਸ਼ ਜੀ ਹੁਜਰਾ ਸ਼ਰੀਫ਼ ਨੌਸ਼ਾਹੀ ਕਾਦਰੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਜ਼ਰਤ ਪੀਰ ਬਾਬਾ ਖੁੱਦਾ ਬਖਸ ਜੀ ਨੌਸ਼ਾਹੀ ਕਾਦਰੀ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਗਿਆਨ ਸ਼ਾਹ ਬੱਡਲਾ, ਸਾਈਂ ਵਿੱਕੀ ਸ਼ਾਹ ਬੱਡਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਪ੍ਰਵੇਜ਼ ਆਲਮ ਇੰਟਰਨੈਸ਼ਨਲ ਕਵਾਲ, ਰਾਹਤ ਅਲੀ ਮਤੋਈ, ਕੁਲਵਿੰਦਰ ਕਿੰਦਾ ਇੰਟਰਨੈਸ਼ਨਲ ਸੂਫ਼ੀ, ਦਿਲਦਾਰ ਖਾਨ, ਅਸ਼ਵਨੀ ਕਵਾਲ ਸੂਫ਼ੀ, ਪਿੰਕੀ ਨਕਾਲ ਪਾਰਟੀ ਪੀਰਾਂ ਦੀ ਮਹਿਫਲ ਸਜਾਈ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਸਾਈਂ ਰਾਜੂ ਸ਼ਾਹ ਬੱਡਲਾ, ਪ੍ਰੋਫੈਸਰ ਸਾਈਂ ਨਾਰੇਸ਼ ਕੁਮਾਰ ਬੱਡਲਾ, ਸਾਈਂ ਨਰਿੰਦਰ ਪਾਲ ਭਲੇਠੂ ਰਾਜਪੁਰ ਭਾਈਆਂ, ਸਾਈਂ ਸਲਾਮ ਸ਼ਾਹ ਬੱਡਲਾ ਤੋਂ ਇਲਾਵਾ ਹੋਰ ਫੱਕਰ ਫ਼ਕੀਰਾ ਨੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਫੱਕਰ ਫ਼ਕੀਰ, ਮੁੱਖ ਮਹਿਮਾਨ, ਕਲਾਕਾਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਸੇਵਾਦਾਰ ਗਿਆਨ ਚੰਦ ਫੋਜੀ, ਡਾਕਟਰ ਰੋਸ਼ਨ ਬੱਡਲਾ, ਸਰਪੰਚ ਕਮਲੇਸ਼ ਰਾਣੀ, ਡਾਕਟਰ ਗੋਰਵ ਕੁਮਾਰ ਬੱਡਲਾ, ਨੰਬਰਦਾਰ ਦੇਸ ਰਾਜ, ਦਲਵਿੰਦਰ ਪੰਚ, ਬਲਜਿੰਦਰ ਪੰਚ, ਹਰਜਿੰਦਰ ਸਿੰਘ, ਟੀਟੂ ਪੰਚ ਹਾਰਟਾ, ਥਾਣੇਦਾਰ ਸੋਢੀ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਪ੍ਰੋਗਰਾਮ ਦੀ ਜਾਣਕਾਰੀ ਡਾਕਟਰ ਗੋਰਵ ਕੁਮਾਰ ਬੱਡਲਾ ਨੇ ਪ੍ਰੈਸ ਨੂੰ ਦਿੱਤੀ।