ਹੁਸ਼ਿਆਰਪੁਰ ਵਿੱਚ ‘ਆਪ’ ਨੂੰ ਵੱਡਾ ਝਟਕਾ: ਪਾਰਸ਼ਦ ਐਡਵੋਕੇਟ ਮਨਜੀਤ ਕੌਰ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ

ਹੁਸ਼ਿਆਰਪੁਰ, 26 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ ‘ਆਪ’ ਦੀ ਮੌਜੂਦਾ ਪਾਰਸ਼ਦ ਐਡਵੋਕੇਟ ਮਨਜੀਤ ਕੌਰ ਆਪਣੇ ਸਾਥੀਆਂ ਅਤੇ ਐਡਵੋਕੇਟ ਸੁਖਬੀਰ ਸਿੰਘ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਇਸ ਨਾਲ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੀ ਹੈ।ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾਰ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਉਸ ਇਨਸਾਨ ਦੀ ਪਾਰਟੀ ਹੈ ਜਿਹੜਾ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰ ਵਰਕਰ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਮੌਜੂਦਾ ਸਰਕਾਰ ‘ਤੇ ਵਰ੍ਹਦਿਆਂ ਤਲਵਾਰ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਲਾਈਨ ਵਿੱਚ ਖੜ੍ਹੇ ਆਖ਼ਰੀ ਇਨਸਾਨ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਈਆਂ ਸਨ, ਪਰ ਇਸ ਝੂਠੀ ਸਰਕਾਰ ਨੇ ਗਰੀਬਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਕਰਕੇ ਉਨ੍ਹਾਂ ਨੂੰ ਹਰ ਫਰੰਟ ‘ਤੇ ਜਲੀਲ ਕੀਤਾ ਹੈ।ਪਾਰਟੀ ਵਿੱਚ ਵਾਪਸੀ ਮੌਕੇ ਪਾਰਸ਼ਦ ਐਡਵੋਕੇਟ ਮਨਜੀਤ ਕੌਰ ਨੇ ਕਿਹਾ ਕਿ ਉਹ ਜਨਮਜਾਤ ਅਕਾਲੀ ਸਨ, ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਸੰਜੀਵ ਤਲਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਕਾਲੀ ਪਰਿਵਾਰਾਂ ਨਾਲ ਤਾਲਮੇਲ ਵਧਾਉਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਘਰ ਬੈਠੇ ਬਹੁਤ ਸਾਰੇ ਪਰਿਵਾਰ ਮੁੜ ਅਕਾਲੀ ਰਾਜਨੀਤੀ ਵਿੱਚ ਸਰਗਰਮ ਹੋ ਰਹੇ ਹਨ। ਇਸੇ ਸਰਗਰਮੀ ਨੂੰ ਦੇਖਦੇ ਹੋਏ ਉਹ ਅੱਜ ਮੁੜ ਆਪਣੀ ਮਾਂ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜੇਕਰ ਪਾਰਟੀ ਉਨ੍ਹਾਂ ‘ਤੇ ਭਰੋਸਾ ਜਤਾਉਂਦਿਆਂ ਟਿਕਟ ਦੇਵੇਗੀ, ਤਾਂ ਉਹ ਵੱਡੀ ਜਿੱਤ ਦਰਜ ਕਰਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨਗੇ। ਇਸ ਮੌਕੇ ਐਡਵੋਕੇਟ ਸੁਖਬੀਰ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਸਾਬਕਾ ਡਿਪਟੀ ਮੇਅਰ ਪ੍ਰੇਮ ਸਿੰਘ ਸੋ ਚੁੱਪ ਜਤੀ ਸੈਲ ਦੇ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਵੀ ਹਾਜ਼ਰ ਸਨ।