ਹੁਸ਼ਿਆਰਪੁਰ, 27 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੇਹਟੀਆਣਾ ਵਿਖੇ ਦਰਬਾਰ ਪੀਰ ਬਾਬਾ ਰਾਫਤੇ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ ਆਰ ਆਈ ਵੀਰਾਂ, ਫੈਕਟਰੀ ਜੀ ਐਨ ਏ ਮੇਹਟੀਆਣਾ ਅਤੇ ਇਲਾਕੇ ਦੇ ਸਹਿਯੋਗ ਪੀਰ ਬਾਬਾ ਰਾਫਤੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 29 ਜੂਨ ਨੂੰ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਮਦਨ ਸ਼ਾਹ ਜੀ ਮੇਹਟੀਆਣਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਰਵੀ ਭਜਨ ਮੰਡਲੀ, ਸਿੰਮੀ ਨਕਾਲ ਪਾਰਟੀ, ਮੁਹੰਮਦ ਅਨੀਸ਼ ਨਜ਼ੀਰ ਕਵਾਲ ਪਾਰਟੀ, ਹਰੀ ਗੁਲਜ਼ਾਰ ਇੰਟਰਨੈਸ਼ਨਲ ਸੂਫ਼ੀ ਗਾਇਕ, ਸਨੀ ਮਿੱਤਲ ਸੂਫ਼ੀ ਗਾਇਕ, ਮਾਸਟਰ ਜੋਨ ਨਕਾਲ ਪਾਰਟੀ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਣਾਉਣੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਬਾਬਾ ਮੋਤਾ ਸਿੰਘ ਮਸਤਾਨਾ ਮੇਹਟੀਆਣਾ ਸਟੇਜ ਸਕੱਤਰ ਦੀ ਸੇਵਾ ਕਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਪ੍ਰੋਗਰਾਮ ਦੀ ਜਾਣਕਾਰੀ ਬਾਬਾ ਮੋਤਾ ਸਿੰਘ ਮਸਤਾਨਾ ਮੇਹਟੀਆਣਾ ਨੇ ਪ੍ਰੈਸ ਨੂੰ ਦਿੱਤੀ।
ਪਿੰਡ ਮੇਹਟੀਆਣਾ ਵਿਖੇ ਪੀਰ ਬਾਬਾ ਰਾਫਤੇ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 29 ਜੂਨ ਨੂੰ
