ਹੁਸ਼ਿਆਰਪੁਰ, 27 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਹੇੜੀਆਂ ਦਰਬਾਰ ਬਾਬਾ ਮਾਂਗੇ ਸ਼ਾਹ ਜੀ-ਪੀਰ ਬਾਬਾ ਰੰਗ ਅਲੀ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਮਾਗੇ ਸ਼ਾਹ ਜੀ ਅਤੇ ਪੀਰ ਬਾਬਾ ਰੰਗ ਅਲੀ ਸ਼ਾਹ ਜੀ ਵੈਲਫੇਅਰ ਸੁਸਾਇਟੀ ਹੇੜੀਆ ਵੱਲੋਂ ਪੀਰ ਬਾਬਾ ਮਾਂਗੇ ਸ਼ਾਹ ਜੀ ਪੀਰ ਬਾਬਾ ਰੰਗ ਅਲੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਬਿੱਲਾ ਜੀ ਹੇੜੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੇਲਾ ਕਮੇਟੀ ਪ੍ਰਧਾਨ ਸਰਬਜੀਤ ਰਾਮ ਸਾਬੀ ਹੇੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਾਦਰ, ਚਿਰਾਗ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਪੁੱਜ ਰਹੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਸਾਈਂ ਸ਼ਿੰਗਾਰਾ ਰਾਮ ਮੈਟਰ ਬਲਾਚੋਰ, ਮੁਸਕਾਨ ਸਿਸਟਰ ਐਂਡ ਪਾਰਟੀ ਸੰਗਰੂਰ, ਅਸਰਫ ਰੱਬੀ ਕਵਾਲ ਪਾਰਟੀ, ਵਿੱਕੀ ਕਵਾਲ ਪਾਰਟੀ ਟਾਡਾ ਆਦਿ ਕਲਾਕਾਰ ਪੀਰ ਦੀ ਮਹਿਫ਼ਲ ਸਜਾਈ। ਇਸ ਮੌਕੇ ਸਾਈਂ ਕਰਨੈਲ ਸ਼ਾਹ ਸਾਹਨੀ, ਪ੍ਰੋਫੈਸਰ ਨਰੇਸ਼ ਕੁਮਾਰ ਬੱਡਲਾ, ਸਾਈਂ ਦੀਸੇ ਸ਼ਾਹ ਮੋਨਾ ਕਲਾਂ, ਬਾਬਾ ਸੁਖਦੇਵ ਸਿੰਘ ਬੱਡਲਾ, ਸਾਈਂ ਲਾਡੀ ਸ਼ਾਹ ਬੱਡਲਾ,ਸਾਈਂ ਫੋਜੀ ਸ਼ਾਹ ਬੱਡਲਾ, ਸਾਈਂ ਜੋਗਿੰਦਰ ਸ਼ਾਹ ਮੋਨਾ ਕਲਾਂ, ਸਾਈਂ ਮੰਗਤ ਰਾਮ ਹੇੜੀਆ ਤੇ ਹੋਰ ਫੱਕਰ ਫਕੀਰਾ ਨੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸ਼ਿੰਗਾਰਾ ਰਾਮ ਮੈਟਲ ਵੱਲੋਂ ਸ਼ਾਨਦਾਰ ਡਰਾਮਾ ਪੇਸ਼ ਕੀਤਾ ਗਿਆ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਿਸ਼ੇਸ਼ ਤੌਰ ਤੇ ਪੁੱਜ ਗਏ ਹਾਜਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਕਲਾਕਾਰਾਂ, ਮੁੱਖ ਮਹਿਮਾਨਾ,ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਕਮੇਟੀ ਪ੍ਰਧਾਨ ਸਰਬਜੀਤ ਰਾਮ ਸਾਬੀ ਸੰਜੀਵ ਕੁਮਾਰ, ਸੁਰਿੰਦਰ ਪਾਲ ਪੰਜਾਬ ਪੁਲਿਸ, ਭੁਪਿੰਦਰ ਸਿੰਘ, ਗੁਲਸ਼ਨ ਹੀਰਾ, ਆਤਮਾ ਰਾਮ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਬਲਵੀਰ ਪੰਚ, ਹਰਜੀਤ ਸਿੰਘ, ਗੋਬਿੰਦ ਪਾਲ, ਜੀਤਾ, ਜਾਨੂੰ, ਸੁਭਾਸ਼, ਸ਼ੀਲਾ, ਵਿਸ਼ਾਲ ਬੰਗਾ, ਰਾਜੇਸ਼ ਕੁਮਾਰ, ਕੀਮਤੀ ਲਾਲ, ਮਨਜੀਤ ਸਿੰਘ ਪਿੰਕਾ, ਸਤਨਾਮ ਸਿੰਘ, ਸ਼ਾਮਾਂ, ਦੇਸ ਰਾਜ, ਕਾਲਾ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਕੋਲ ਡਰਿੰਕ, ਛਬੀਲ, ਚਾਹ ਪਕੌੜੇ ਦਾਤਾ ਜੀ ਦੇ ਲੰਗਰ ਵਰਤਾਏ ਗਏ।
ਪਿੰਡ ਹੇੜੀਆ ਵਿਖੇ ਪੀਰ ਬਾਬਾ ਮਾਂਗੇ ਸ਼ਾਹ ਜੀ-ਪੀਰ ਬਾਬਾ ਰੰਗ ਅਲੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ
