ਹੁਸ਼ਿਆਰਪੁਰ,27 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਵਾਰਿਸ ਮਾਤਾ ਸਾਹਿਬ ਕੌਰ ਗੁਰਸ਼ਬਦ ਪ੍ਰਚਾਰ ਤੇ ਗਤਕਾ ਅਖਾੜਾ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਹਿਰਾਣਾ ਖੁਰਦ ਵਿਖੇ ਤਿੰਨ ਦਿਨਾਂ ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ। ਜਿਸ ਵਿਚ ਜੱਥੇ ਦੇ ਮੈਂਬਰਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ, ਕਵਿਤਾ , ਕਵਿਸ਼ਰੀ, ਦਸਤਾਰ ਦੁਮਾਲਾ ਸਜਾਉਣ ਅਤੇ ਹੋਰ ਕਾਫੀ ਕੁਝ ਸਿਖਾਇਆ ਗਿਆ। ਪਿੰਡ ਦੇ ਬਹੁਤ ਸਾਰੇ ਬੱਚਿਆਂ ਨੇ ਅਤੇ ਬਹੁਤ ਸਾਰੀ ਸੰਗਤ ਨੇ ਹਿੱਸਾ ਲਿਆ। ਜਥੇ ਦੇ ਮੈਂਬਰਾਂ ਵੱਲੋਂ ਬੀਬੀ ਸੁਖਜੀਤ ਕੌਰ ਖਾਲਸਾ, ਬੀਬੀ ਰਮਿੰਦਰ ਕੌਰ ਖਾਲਸਾ, ਭਾਈ ਭਗਵਾਨ ਸਿੰਘ ਤੇ ਜਥੇ ਦੇ ਗਤਕਾ ਅਖਾੜਾ ਦੇ ਮੈਂਬਰਾਂ ਨੇ ਭਾਗ ਲਿਆ। ਗੁਰਦੁਆਰਾ ਪ੍ਬੌਧਕ ਕਮੇਟੀ ਤੇ ਸੰਗਤ ਨੇ ਭਰਪੂਰ ਸਹਿਯੋਗ ਦਿੱਤਾ ਗਿਆ।
ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ, ਸਕੱਤਰ ਅਵਤਾਰ ਸਿੰਘ ਪ੍ਰਧਾਨ ਸੁਰਿੰਦਰ ਸਿੰਘ ਬਲਵੀਰ ਸਿੰਘ ex sarpanch S Jagtar Singh gurdeep singhetc ਹਾਜ਼ਰ ਸਨ।
ਵਾਰਿਸ ਮਾਤਾ ਸਾਹਿਬ ਕੌਰ ਗੁਰਸ਼ਬਦ ਪ੍ਰਚਾਰ ਤੇ ਗਤਕਾ ਅਖਾੜਾ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਹਿਰਾਣਾ ਖੁਰਦ ਵਿਖੇ ਤਿੰਨ ਦਿਨਾਂ ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ
