ਹੁਸ਼ਿਆਰਪੁਰ,30 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਦਿਹਾਣਾ ਦਰਬਾਰ ਪੀਰ ਬਾਬਾ ਬੱਗੂ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 03 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੇਰੇ ਦੀ ਸੇਵਾਦਾਰ ਸਾਈ ਕੁਲਵਿੰਦਰ ਸ਼ਾਹ ਦਿਹਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 02 ਜੁਲਾਈ ਨੂੰ ਚਾਦਰ ਚਿਰਾਗ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 03 ਜੁਲਾਈ ਨੂੰ ਪੰਜਾਬ ਦੇ ਨਾਮਵਾਰ ਕਲਾਕਾਰ ਪੀਰਾਂ ਦੀ ਮਹਿਫਿਲ ਸਜਾਉਣਗੇ। ਉਹਨਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਵੱਖ-ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜਰੀ ਭਰਨਗੇ। ਇਸ ਮੌਕੇ ਬਾਬਾ ਕੁਲਵਿੰਦਰ ਸਿੰਘ ਦਿਹਾਣਾ, ਮਿਸਤਰੀ ਜੋਗ ਰਾਜ, ਜਸਵੀਰ ਸਿੰਘ, ਬਾਬਾ ਘੱਨਈਆ ਦਾਸ ਦਿਹਾਣਾ, ਜਸਵੀਰ ਪਾਲ, ਲਛਮਣ ਦਾਸ, ਲੰਬੜਦਾਰ ਸਰਜਿੰਦਰ ਸਿੰਘ ਕਿੰਗ, ਮਿਸਤਰੀ ਕਮਲ ਸ਼ਮਸ਼ੇਰ ਸਿੰਘ ਕੁਕੋਵਾਲ, ਅਮਰਜੀਤ ਸਿੰਘ ਅੰਬਾ, ਬਾਬਾ ਸੋਡੀ ਦਿਹਾਣਾ, ਮੇਜਰ ਸਿੰਘ ਮਾਟੀ, ਅਮਨਦੀਪ ਸਿੰਘ, ਬੀਬੀ ਸੁਰਿੰਦਰ ਕੌਰ ਆਦਿ ਹਾਜ਼ਰ ਸਨ।ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਪਿੰਡ ਦਿਹਾਣਾ ਵਿਖੇ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 03 ਜੁਲਾਈ ਨੂੰ
