ਪਿੰਡ ਭੁੰਗਰਨੀ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 04 ਜੁਲਾਈ ਨੂੰ

ਹੁਸ਼ਿਆਰਪੁਰ, 01 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਭੁੰਗਰਨੀ ਵਿਖੇ ਦਰਬਾਰ ਲੱਖ ਦਾਤਾ ਲਾਲਾ ਵਾਲੇ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਲੱਖ ਦਾਤਾ ਲਾਲਾ ਵਾਲੇ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 04 ਜੁਲਾਈ ਨੂੰ ਡੇਰੇ ਦੇ ਮੁੱਖ ਸੇਵਾਦਾਰ ਸਾਈ ਅਵਤਾਰ ਸ਼ਾਹ ਕਾਦਰੀ ਭੁੰਗਰਨੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਅਵਤਾਰ ਸ਼ਾਹ ਕਾਦਰੀ ਭੁੰਗਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਮੰਨਤ ਨਕਾਲ ਪਾਰਟੀ ਨਵਾਂ ਸ਼ਹਿਰ, ਲਾਡੀ ਘੇੜਾ ਨਕਾਲ ਪਾਰਟੀ ਭਬਿਆਣਾ ਆਦਿ ਪੀਰਾਂ ਦੀ ਮਹਿਫ਼ਲ ਸਜਾਉਣਗੇ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।