ਪਿੰਡ ਮੋਨਾ ਕਲਾਂ ਵਿਖੇ ਸਾਈਂ ਜੋਤ ਅਲੀ ਸ਼ਾਹ ਜੀ ਚਿਸ਼ਤੀ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 02 ਜੁਲਾਈ ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੋਨਾ ਕਲਾਂ ਵਿਖੇ ਦਰਬਾਰ ਸਾਈਂ ਜੋਤ ਅਲੀ ਸ਼ਾਹ ਜੀ ਚਿਸ਼ਤੀ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੇਵਾਦਾਰ ਗੁੱਦੀ ਨਸ਼ੀਨ ਸਾਈਂ ਦੀਸੇ ਸ਼ਾਹ ਜੀ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਸਾਈਂ ਰੰਗੀਂ ਸ਼ਾਹ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਪਰੰਤ ਸ਼ਾਮ ਨੂੰ ਪ੍ਰੇਮ ਪ੍ਰਨਾਮ ਪਾਰਟੀ, ਲਾਡੀ ਨਕਾਲ ਐਂਡ ਪਾਰਟੀ ਭਬਿਆਣਾ ਪੀਰਾਂ ਦੀ ਮਹਿਫ਼ਲ ਸਜਾਈ ਗਈ। ਇਸ ਮੌਕੇ ਡੇਰੇ ਦੇ ਗੱਦੀ ਨਸ਼ੀਨ ਸਾਈਂ ਦੀਸੇ ਸ਼ਾਹ ਜੀ ਮੋਨਾ ਕਲਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਮੁਨਫਰ ਅਲੀ ਕਵਾਲ ਪਾਰਟੀ, ਰਾਜ ਕੁਮਾਰ ਨਕਾਲ ਐਂਡ ਪਾਰਟੀ ਪੰਡੋਰੀ ਬੀਬੀ ਆਦਿ ਪੀਰਾ ਦੇ ਗੁਣਗਾਨ ਕੀਤੇ ਗਏ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸਾਈ ਦੀਸੇ ਸ਼ਾਹ ਮੋਨਾ ਕਲਾਂ, ਸਾਈਂ ਜੋਗਿੰਦਰ ਸ਼ਾਹ ਮੋਨਾ ਕਲਾਂ, ਸਾਈਂ ਫੋਜੀ ਸ਼ਾਹ ਬੱਡਲਾ, ਸਾਈਂ ਨਰਿੰਦਰ ਪਾਲ ਭਲੇਠੂ ਰਾਜਪੁਰ ਭਾਈਆਂ, ਸਾਈਂ ਸਲੀਮ ਸ਼ਾਹ ਫੁਗਲਾਣਾ, ਸਾਈਂ ਜਸਵੀਰ ਸਿੰਘ ਬੱਡਲਾ ਖੁਰਦ, ਸਾਈਂ ਨਿਰਮਲ ਸਿੰਘ ਢਾਹੇ ਵਾਲੇ, ਅਵਤਾਰ ਸਿੰਘ ਮਿੱਠੂ, ਸਾਈਂ ਗੋਨੀ ਸ਼ਾਹ ਫੁਗਲਾਣਾ, ਬੀਬੀ ਰਤਨ ਕੌਰ ਹਰਮੋਇਆ, ਸਾਈਂ ਲਾਡੀ ਸ਼ਾਹ ਬੱਡਲਾ, ਸਾਈਂ ਸੋਨੂੰ ਸ਼ਾਹ ਬਟਾਲਾ, ਸਾਈਂ ਗੋਪੇ ਸ਼ਾਹ ਮੋਨਾ ਕਲਾਂ, ਸਾਈਂ ਸੁਰਿੰਦਰ ਸ਼ਾਹ ਲੁਟੇਰਾ ਕਲਾਂ ਤੋਂ ਇਲਾਵਾ ਹੋਰ ਵੱਖ ਵੱਖ ਦਰਬਾਰਾ ਤੋਂ ਫੱਕਰ ਫ਼ਕੀਰ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਾਈਂ ਦੀਸੇ ਸ਼ਾਹ ਮੋਨਾ ਕਲਾਂ ਨੇ ਸਮੂਹ ਫੱਕਰ ਫਕੀਰਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਸਾਈਂ ਦੀਸੇ ਸ਼ਾਹ ਜੀ, ਬੀਬੀ ਨਰਿੰਦਰ ਕੌਰ, ਸਾਈਂ ਰੰਗੀਂ ਸ਼ਾਹ, ਭਜਨ ਕੌਰ, ਕੁਲਦੀਪ ਸਿੰਘ ਮਾਣਕ ਮੋਨਾ ਕਲਾਂ, ਮਾਸਟਰ ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ ਫੋਜੀ, ਲਾਡੀ ਮੋਨਾ ਕਲਾਂ, ਜਸਵੀਰ ਕੌਰ, ਬਲਵਿੰਦਰ ਕੌਰ, ਦਲਜੀਤ ਕੌਰ, ਰਮਨ, ਪਰਮਜੀਤ ਸਿੰਘ, ਰੇਖਾ ਰਾਣੀ, ਵਾਸ਼ੀਕਾ, ਰਾਜਵੀਰ ਸਿੰਘ, ਮਨਜੀਤ ਕੌਰ, ਰੇਖਾ ਰਾਣੀ ਸੁਭਮ, ਰੀਆ, ਸ਼ੀਆ, ਅਮਨਦੀਪ ਸਿੰਘ, ਤਰਨਜੀਤ ਸਿੰਘ, ਹਰਜਿੰਦਰ ਸਿੰਘ, ਪੰਮਾ, ਗੁਰਫਹਤਿ, ਪ੍ਰਗੀਆ, ਮਨੀ ਹੀਰਾ, ਅਮਨ, ਵੀਨੂ, ਵਰਿੰਦਰ ਸਿੰਘ, ਗੁਰਵਿੰਦਰ ਕੌਰ, ਬੰਧਨਾਂ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਕੌਰ,ਨੈਤਿਕਾ, ਕੁਲਵੰਤ ਕੌਰ ਆਦਿ ਹਾਜ਼ਰ ਸਨ।