ਹੁਸ਼ਿਆਰਪੁਰ, 04 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਦਿਹਾਣਾ ਦਰਬਾਰ ਪੀਰ ਬਾਬਾ ਬੱਗੂ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ ਡੇਰੇ ਦੀ ਸੇਵਾਦਾਰ ਸਾਈ ਕੁਲਵਿੰਦਰ ਸਿੰਘ ਕਾਲਾ ਦਿਹਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਦਰ ਚਿਰਾਗ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਾਮਵਾਰ ਕਲਾਕਾਰ ਪੀਰਾਂ ਦੀ ਮਹਿਫਿਲ ਸਜਾਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਸਾਈਂ ਸੁਲਤਾਨ ਭੱਟੀ ਦਿਹਾਣਾ, ਸਾਈਂ ਮਨਜੀਤ ਸ਼ਾਹ ਭਾਮ, ਸਾਈਂ ਸਚਿਨ ਸ਼ਾਹ ਬੰਗਾ, ਬਾਬਾ ਸਤਨਾਮ ਸਿੰਘ ਅਜਨੋਹਾ, ਬਾਬਾ ਘੱਨਈਆ ਦਾਸ ਦਿਹਾਣਾ, ਬਾਬਾ ਦਾਰਾ ਸਿੰਘ ਦਿਹਾਣਾ, ਬਾਬਾ ਸੋਨੂੰ ਸ਼ਾਹ ਬੱਡਲਾ, ਬਾਬਾ ਬੀਰਾ ਰਾਮ ਦਿਹਾਣਾ, ਬਾਬਾ ਗੁਰਵਿੰਦਰ ਸਿੰਘ ਦਿਹਾਣਾ, ਮਿਸ ਪੂਜਾ ਦਿਹਾਣਾ ਤੋਂ ਇਲਾਵਾ ਵੱਖ-ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਆਏ ਹੋਏ ਫੱਕਰ ਫਕੀਰ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਬਾ ਕੁਲਵਿੰਦਰ ਸਿੰਘ ਦਿਹਾਣਾ, ਰਜਿੰਦਰ ਕੌਰ, ਅਮਨਦੀਪ ਸਿੰਘ, ਕਮਲਜੀਤ ਕੌਰ ਅਮਨਜੋਤ, ਰੜਨੀਤ, ਹਰਮਨਦੀਪ ਸਿੰਘ, ਅਰਸ, ਰਾਗਵ, ਮੇਜ਼ਰ ਸਿੰਘ, ਮਨਪ੍ਰੀਤ ਕੌਰ, ਨੰਬਰਦਾਰ ਦਿਲਬਾਗ ਸਿੰਘ, ਸੁਰਿੰਦਰ ਕੌਰ, ਦਵਿੰਦਰ ਸਿੰਘ, ਮਿਸਤਰੀ ਜੋਗ ਰਾਜ, ਜਸਵੀਰ ਸਿੰਘ, ਭਾਈ ਮਨਜੀਤ, ਗੁਰਦੀਪ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬਾਵਾ, ਅਮਰਜੀਤ ਸਿੰਘ ਸੋਨਾ, ਸਿੰਕਦਰ, ਬਾਬਲੀ, ਧਰਮਪਾਲ ਕਨੇਡਾ, ਵਿਜੈ ਕੁਮਾਰ, ਗੁਰਨਾਮ ਸਿੰਘ ਗਾਮਾ, ਜੋਗਾ ਸਿੰਘ, ਸੋਹਣ ਸਿੰਘ ਫੋਜੀ, ਜਸਵੀਰ ਪਾਲ, ਲਛਮਣ ਦਾਸ,ਲੰਬੜਦਾਰ ਸਰਜਿੰਦਰ ਸਿੰਘ ਕਿੰਗ, ਮਿਸਤਰੀ ਕਮਲ ਸ਼ਮਸ਼ੇਰ ਸਿੰਘ ਕੂਕੋਵਾਲ, ਅਮਰਜੀਤ ਸਿੰਘ ਅੰਬਾ, ਬਾਬਾ ਸੋਢੀ ਦਿਹਾਣਾ, ਮੇਜਰ ਸਿੰਘ ਮਾਟੀ, ਪੁਸ਼ਪਾ ਰਾਣੀ, ਬਿੰਦਰ ਰਾਣੀ, ਦ੍ਰਿਸ਼ਟੀ, ਅੰਕਿਤਾ, ਮੋਹਿਤ ਕੁਮਾਰ, ਪਰਮਜੀਤ ਕੌਰ, ਜੀਵਨ, ਮੋਨੂੰ, ਅਮਨਦੀਪ ਸਿੰਘ, ਬੀਬੀ ਸੁਰਿੰਦਰ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
ਪਿੰਡ ਦਿਹਾਣਾ ਵਿਖੇ ਪੀਰ ਬਾਬਾ ਬੱਗੂ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ
