ਪਿੰਡ ਬਿਹਾਲਾ ਵਿਖੇ ਹਜ਼ਰਤ ਮਸਤ ਬੋਦੀਆ ਵਾਲਿਆ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ, ਮੇਲਾ ਅੱਜ

ਹੁਸ਼ਿਆਰਪੁਰ, 09ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਬਿਹਾਲਾ ਵਿਖੇ ਦਰਬਾਰ ਹਜ਼ਰਤ ਮਸਤ ਬੋਦੀਆ ਵਾਲਿਆ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮਸਤ ਬੋਦੀਆ ਵਾਲਿਆ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 10 ਜੁਲਾਈ ਨੂੰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਣਵੀਰ ਸਿੰਘ ਰਾਣਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਣਵੀਰ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਅਦਾ ਕੀਤੀ ਗਈ ਅਤੇ ਚਿਰਾਗ ਰੋਸ਼ਨ ਕੀਤਾ ਗਿਆ। ਉਪਰੰਤ ਪੰਜਾਬ ਦੇ ਨਾਮਵਰ ਕਵਾਲ ਪੀਰਾਂ ਦੇ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ 10 ਜੁਲਾਈ ਨੂੰ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਦੁਰਗਾ ਰੰਗੀਲਾ ਇੰਟਰਨੈਸ਼ਨਲ ਕਲਾਕਾਰ, ਆਰ ਯੋਗੀ, ਤਾਜ ਨਗੀਨਾ, ਹਰਮੇਸ਼ ਰੰਗੀਲਾ, ਮਿੰਟੂ ਹੇਰਾਵਾਲਾ, ਰਾਹਤ ਅਲੀ ਮਤੋਈ, ਰਾਮ ਮੋਜੀ ਬੀਟ ਗਰੁੱਪ ਚੱਬੇਵਾਲ, ਜਸਪਾਲ ਘਈ,ਸਾਰਿਕਾ ਨਕਾਲ ਪਾਰਟੀ,ਅਵਤਾਰ ਭੰਡ ਚੰਡੀਗੜ੍ਹ, ਜੀਤਾ ਸਰਦਾਰ ਆਦਿ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਉਣਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰਨਗੇ।ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਟੀਮੂ ਰਾਏ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਪ੍ਰੋਗਰਾਮ ਦੀ ਜਾਣਕਾਰੀ ਮਨਜਿੰਦਰ ਸਿੰਘ ਬਿਹਾਲਾ ਨੇ ਪ੍ਰੈਸ ਨੂੰ ਦਿੱਤੀ।