ਭਾਈ ਭਗਵਾਨ ਦਾਸ ਜੀ ਕਰਤਾਰਪੁਰ ਵਾਲਿਆਂ ਦਾ ਧਾਰਮਿਕ ਸ਼ਬਦ “ਬੇਗਮਪੁਰਾ ਸਹਰ ਕੋ ਨਾਉ” ਵਿਸ਼ਵ ਪੱਧਰ ’ਤੇ ਰਿਲੀਜ਼

ਜਲੰਧਰ (ਜਸਵਿੰਦਰ ਬੱਲ): ਸਾਹਿਬ ਏ ਕਮਾਲ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਲ ਬ੍ਰਦਰਜ਼ ਮਿਊਜ਼ਿਕ ਕੰਪਨੀ ਯੂਐਸਏ ਵੱਲੋਂ ਭਾਈ ਭਗਵਾਨ ਦਾਸ ਜੀ ਕਰਤਾਰਪੁਰ ਵਾਲਿਆਂ ਦਾ ਧਾਰਮਿਕ ਸ਼ਬਦ “ਬੇਗਮਪੁਰਾ ਸਹਰ ਕੋ ਨਾਉ” ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸ਼ਬਦ ਨੂੰ ਸੰਗਤਾਂ ਵੱਲੋਂ ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ।

ਇਸ ਮੌਕੇ ਕੌਲ ਬ੍ਰਦਰਜ਼ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੱਜਕੱਲ੍ਹ ਜਿੱਥੇ ਜ਼ਿਆਦਾਤਰ ਕੰਪਨੀਆਂ ਧਾਰਮਿਕ ਗੀਤਾਂ ਦੀ ਰਿਕਾਰਡਿੰਗ ਕਰ ਰਹੀਆਂ ਹਨ, ਉੱਥੇ ਉਹ ਸੰਗਤਾਂ ਨੂੰ ਗੁਰਬਾਣੀ ਨਾਲ ਹੋਰ ਗਹਿਰਾਈ ਨਾਲ ਜੋੜਨ ਦੇ ਉਦੇਸ਼ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਰਿਕਾਰਡ ਕਰਕੇ ਸੰਗਤਾਂ ਦੀ ਝੋਲੀ ਵਿੱਚ ਪਾ ਰਹੇ ਹਨ।

ਭਾਈ ਭਗਵਾਨ ਦਾਸ ਜੀ ਨੇ ਦੱਸਿਆ ਕਿ ਇਹ ਸ਼ਬਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ’ਤੇ ਆਧਾਰਿਤ ਹੈ। ਇਸ ਨੂੰ ਸੰਗੀਤਕਾਰ ਨਿੱਕੂ (ਸੁਪਰ ਸੋਨਿਕ ਸਟੂਡੀਓ) ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਵੀਡੀਓ ਫ਼ਿਲਮਾਂਕਣ ਮੁਨੀਸ਼ ਠੁਕਰਾਲ ਵੱਲੋਂ ਕੀਤਾ ਗਿਆ ਹੈ। ਇਸ ਸ਼ਬਦ ਦੇ ਗਾਇਨ ਵਿੱਚ ਉਨ੍ਹਾਂ ਦਾ ਸਾਥ ਗੁਰਕਰਨ ਪੌਲ ਨੇ ਦਿੱਤਾ ਹੈ।

ਇਸ ਧਾਰਮਿਕ ਪ੍ਰਯਾਸ ਲਈ ਕੰਪਨੀ ਦੇ ਪ੍ਰੋਡਿਊਸਰ ਚਰਨਜੀਤ ਰਾਏ ਕੌਲ (ਯੂਐਸਏ), ਪੇਸ਼ਕਾਰ ਸਰਬਜੀਤ ਕੌਲ, ਮਿੰਟੂ ਜੰਡੂ ਸਿੰਘਾ, ਸੈਂਡੀ ਕੌਲ (ਯੂਐਸਏ), ਗੀਤਕਾਰ ਰੱਤੂ ਰੰਧਾਵਾ, ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਹੈ।