ਜਲੰਧਰ: ਸੁਮਿਤ ਕੁਮਾਰ:
ਜ਼ਿਲ੍ਹਾ ਜਲੰਧਰ ਦੇ ਟਾਵਰ ਇਨਕਲੇਵ ਇਲਾਕੇ ਤੋਂ ਪਿੰਡ ਵਡਾਲੇ ਨੂੰ ਜਾਣ ਵਾਲੇ ਮੁੱਖ ਰਸਤੇ ‘ਤੇ, ਕ੍ਰਿਕਟ ਸਟੇਡੀਅਮ ਦੇ ਬਿਲਕੁਲ ਨਾਲ ਲੱਗਦੇ ਖੇਤਰ ਵਿੱਚ ਇਕ ਵੱਡੀ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਦੇ ਅਨੁਸਾਰ ਇਸ ਕਲੋਨੀ ਦੇ ਬਾਹਰ ਕਮਰਸ਼ਅਲ ਦੁਕਾਨਾਂ ਵੀ ਬਣਾਈਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਕਲੋਨੀ ਅਤੇ ਦੁਕਾਨਾਂ ਬਿਨਾਂ ਕਿਸੇ ਮਨਜ਼ੂਰੀ, ਲਾਇਸੈਂਸ ਨੰਬਰ ਜਾਂ ਨਕਸ਼ਾ ਪਾਸ ਕਰਵਾਏ, ਪੂਰੀ ਤਰ੍ਹਾਂ ਅਨਅਧਿਕਾਰੀ ਤਰੀਕੇ ਨਾਲ ਉਸਾਰੀਆਂ ਜਾ ਰਹੀਆਂ ਹਨ।
ਕਲੋਨੀ ਦੇ ਅੰਦਰ ਜੋ ਸੜਕਾਂ ਪਾਈਆਂ ਜਾ ਰਹੀਆਂ ਹਨ, ਉਹ ਵੀ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਬਣ ਰਹੀਆਂ ਹਨ, ਜਿਸ ਨਾਲ ਬਿਲਡਿੰਗ ਬਾਇਲੋਜ਼ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਸ ਨਜਾਇਜ਼ ਤਾਮੀਰ ਕਾਰਨ ਸਰਕਾਰ ਨੂੰ ਵੱਡੇ ਪੱਧਰ ‘ਤੇ ਰੈਵਨਿਊ ਦਾ ਨੁਕਸਾਨ ਪੈ ਰਿਹਾ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਸਾਰਾ ਕੰਮ ਪ੍ਰਸ਼ਾਸਨ ਦੀ ਨੱਕ ਹੇਠਾਂ ਹੋ ਰਿਹਾ ਹੈ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਜਲੰਧਰ ਅਤੇ ਸੰਬੰਧਤ ਵਿਭਾਗ ਤੁਰੰਤ ਮੌਕੇ ਦੀ ਜਾਂਚ ਕਰਕੇ ਨਜਾਇਜ਼ ਕਲੋਨੀ ਅਤੇ ਕਮਰਸ਼ਅਲ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।
(ਅਪੀਲ):
ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਨਜਾਇਜ਼ ਤਾਮੀਰ ਨੂੰ ਤੁਰੰਤ ਰੋਕਿਆ ਜਾਵੇ ਅਤੇ ਜਿੰਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਵੇ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸਰਕਾਰੀ ਰੈਵਨਿਊ ਦੀ ਰੱਖਿਆ ਹੋ ਸਕੇ ਅਤੇ ਕਾਨੂੰਨ ਦਾ ਰਾਜ ਕਾਇਮ ਰਹੇ।
ਟਾਵਰ ਇਨਕਲੇਵ–ਵਡਾਲੇ ਰਸਤੇ ‘ਤੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ, ਕ੍ਰਿਕਟ ਸਟੇਡੀਅਮ ਦੇ ਨਾਲ ਸ਼ਰੇਆਮ ਉਲੰਘਣਾ
