ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖ਼ੇ ਲੰਗਰ ਲਗਾਉਣ ਸਬੰਧੀ ਮੀਟਿੰਗ ਕੀਤੀ ਗਈ

ਫਿਲੌਰ/ਅੱਪਰਾ 7 ਫਰਵਰੀ (ਪੰਮਾ ਧੀਰ) ਹਰ ਸਾਲ ਦੀ ਤਰ੍ਹਾਂ ਇਲਾਕਾ ਨਿਵਾਸੀ ਸੰਗਤਾਂ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਖਾਲਸਾਈ ਤਿਉਹਾਰ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਕਾ ਲੰਗਰ ਤੇ ਚਾਹ ਪਕੌੜਿਆ ਦਾ ਲੰਗਰ ਲਗਾਇਆ ਜਾਂਦਾ ਹੈ ਇਸ ਸਬੰਧੀ ਅੱਜ ਸੇਵਾਦਾਰਾਂ ਦੀ ਵਿਸ਼ੇਸ਼ ਇਕੱਤਰਤਾ ਅੱਪਰਾ ਵਿਖੇ ਹੋਈ ਜਿਸ ਵਿੱਚ ਲੰਗਰ ਲਗਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆ | ਸੇਵਾਦਾਰਾਂ ਵਲੋਂ ਦੱਸਿਆ ਗਿਆ ਕਿ ਅੱਪਰਾ,ਮੋਰੋਂ, ਚਾਹਲ ਕਲਾਂ,ਹਕੀਮਪੁਰ ਦੀ ਸੰਗਤ 26 ਫਰਵਰੀ ਨੂੰ ਪਿੰਡ ਛੋਕਰਾਂ ਤੋਂ ਅਰਦਾਸ ਕਰਨ ਉਪਰੰਤ ਲੰਗਰ ਦੀ ਰਸਦ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਵੇਗੀ ਅਤੇ 27 ਫਰਵਰੀ ਤੋਂ ਲੰਗਰ ਸ਼ੁਰੂ ਕਰਕੇ 4 ਮਾਰਚ ਹੋਲੇ ਮਹੱਲੇ ਵਾਲੇ ਦਿਨ ਤੱਕ ਲਗਾਇਆ ਜਾਵੇਗਾ | ਸੇਵਾਦਾਰਾਂ ਵਲੋਂ ਸੰਗਤਾਂ ਨੂੰ ਤਨ ਮਨ ਧਨ ਰਾਹੀਂ ਸੇਵਾ ਕਰਨ ਦੀ ਬੇਨਤੀ ਕੀਤੀ ਗਈ| ਇਸ ਮੌਕੇ ਨਿਰਮਲ ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ, ਬਲਵੀਰ ਸਿੰਘ ਸੋਮਲ, ਜਗਤਾਰ ਸਿੰਘ ਸੁਲਤਾਨਪੁਰ, ਕਾਕਾ ਹਕੀਮਪੁਰ, ਹਰਦੀਪ ਸਿੰਘ ਅੱਪਰਾ, ਕੁਲਦੀਪ ਸਿੰਘ ਜੌਹਲ, ਸੁਖਜੀਤ ਸਿੰਘ ਚਾਹਲ ਕਲਾਂ, ਗੁਰਚਰਨ ਸਿੰਘ ਜੱਸਲ, ਰਾਜਿੰਦਰ ਕੁਮਾਰ ਬਾਂਕਾ, ਕਮਲ ਕੁਮਾਰ ਆਦਿ ਸੇਵਾਦਾਰ ਹਾਜ਼ਿਰ ਸਨ |