ਜਲੰਧਰ: ਗਿੱਲ ਕਲੋਨੀ ਗੇਟ ਨੰਬਰ 1 ਕੋਲ ਨਜਾਇਜ਼ ਤੌਰ ‘ਤੇ ਬਣ ਰਹੀ ਦੁਕਾਨ ‘ਤੇ ਸਵਾਲ

ਜਲੰਧਰ (TTP), ਖੁਰਲਾ ਕਿੰਗਰਾ: ਪਿੰਡ ਖੁਰਲਾ ਕਿੰਗਰਾ ਤੋਂ ਕੁਕੀ ਢਾਪ ਚੌਂਕ ਵੱਲ ਜਾਂਦੇ ਹੋਏ, ਸਾਈ ਮੰਦਰ ਲੰਘਣ ਤੋਂ ਬਾਅਦ ਗਿੱਲ ਕਲੋਨੀ ਦੇ ਗੇਟ ਨੰਬਰ 1 ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਦੂਸਰੀ ਦੁਕਾਨ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ।

ਇਲਾਕਾ ਵਾਸੀਆਂ ਦੇ ਅਨੁਸਾਰ ਉਕਤ ਦੁਕਾਨ ਦਾ ਨਕਸ਼ਾ ਨਗਰ ਨਿਗਮ ਜਲੰਧਰ ਤੋਂ ਪਾਸ ਨਹੀਂ ਕਰਵਾਇਆ ਗਿਆ। ਬਿਲਡਿੰਗ ਬਾਇਲਾਜ ਅਤੇ ਬਿਲਡਿੰਗ ਐਕਟ ਦੀਆਂ ਖੁੱਲ੍ਹੀਆਂ ਉਲੰਘਣਾਵਾਂ ਕੀਤੀਆਂ ਜਾ ਰਹੀਆਂ ਹਨ। ਦੁਕਾਨ ਬਣਾਉਣ ਲਈ ਲੋੜੀਂਦੀ ਇੰਪਰੂਵਲ ਨਹੀਂ ਲਈ ਗਈ, ਜਿਸ ਕਾਰਨ ਇਹ ਨਿਰਮਾਣ ਪੂਰੀ ਤਰ੍ਹਾਂ ਅਣਅਧਿਕਾਰਤ ਦੱਸਿਆ ਜਾ ਰਿਹਾ ਹੈ।

ਮੌਕੇ ‘ਤੇ ਵੇਖਿਆ ਗਿਆ ਹੈ ਕਿ ਦੁਕਾਨ ਦੇ ਉੱਪਰ ਚਿੱਟਾ ਰੰਗ ਕੀਤਾ ਜਾ ਰਿਹਾ ਹੈ ਅਤੇ ਸ਼ਟਰ ਲਗਾਉਣ ਦੀ ਬਜਾਏ ਦਰਵਾਜ਼ਾ ਲਗਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਦਮ ਜਾਣ-ਬੁੱਝ ਕੇ ਉਠਾਇਆ ਗਿਆ ਹੈ ਤਾਂ ਜੋ ਆਮ ਪਬਲਿਕ ਅਤੇ ਅਧਿਕਾਰੀਆਂ ਨੂੰ ਗੁਮਰਾਹ ਕੀਤਾ ਜਾ ਸਕੇ।

ਸਮਾਜ ਸੇਵੀ ਅਤੇ RTI ਕਾਰਕੁਨ ਸੁਮਿਤ ਕੁਮਾਰ (ਪੰਜਾਬ ਪ੍ਰਧਾਨ, RTI Agency of India) ਨੇ ਇਸ ਮਾਮਲੇ ‘ਚ ਕੜਾ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਜੇਕਰ ਤੁਰੰਤ ਜਾਂਚ ਨਾ ਕੀਤੀ ਗਈ ਤਾਂ ਉੱਚ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਤੱਕ ਮਾਮਲਾ ਲਿਆਂਦਾ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੌਕੇ ਦੀ ਜਾਂਚ ਕਰਵਾ ਕੇ ਗੈਰਕਾਨੂੰਨੀ ਨਿਰਮਾਣ ਨੂੰ ਤੁਰੰਤ ਰੋਕਿਆ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਲਾਕਾ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਬਿਨਾਂ ਮਨਜ਼ੂਰੀ ਹੋ ਰਹੇ ਨਿਰਮਾਣਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰ ਵਿੱਚ ਕਾਨੂੰਨੀ ਵਿਵਸਥਾ ਬਰਕਰਾਰ ਰਹੇ।