ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ

ਜਲੰਧਰ (ਕੁਮਾਰ ਗੌਰਵ) :- ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ, ਪੁਰਾਣੀ ਸਬਜ਼ੀ ਮੰਡੀ ਮੇਨ ਗੇਟ ਜਲੰਧਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤਜਨਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂੜੀਆਂ ਅਤੇ ਛੋਲੇ ਦਾ ਪ੍ਰਸ਼ਾਦ ਵੰਡਿਆ ਗਿਆ।

ਇਸ ਸੇਵਾ ਕਾਰਜ ਵਿੱਚ ਪ੍ਰਧਾਨ ਐਚ.ਐਸ. ਸਬਰਵਾਲ (ਟਿੰਕੂ ਭਾਜੀ), ਇੰਦਰਜੀਤ ਅਗਰਵਾਲ, ਕਰਨ ਸ਼ੇਰੂ, ਰਿਕੀ (ਮੋਬਾਈਲ ਵਾਲੇ), ਸੁਦਰਸ਼ਨ ਮਾਹੀ, ਛਤਰੀ ਟੈਲੀਕੌਮ, ਬੋਬੀ ਫਰੂਟ ਵਾਲਾ ਅਤੇ ਵਿਸ਼ਾਲ ਚਾਵਲਾ ਆਦਿ ਨੇ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ।

ਆਯੋਜਕਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਇਸ ਲੰਗਰ ਦਾ ਮਕਸਦ ਸੇਵਾ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਲੰਗਰ ਦੌਰਾਨ ਵੱਡੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਸ਼ਾਦ ਗ੍ਰਹਿਣ ਕੀਤਾ।

ਪ੍ਰਧਾਨ ਐਚ.ਐਸ. ਸਬਰਵਾਲ ਨੇ ਕਿਹਾ ਕਿ ਧਾਰਮਿਕ ਤਿਉਹਾਰਾਂ ਮੌਕੇ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ।

ਸਥਾਨਕ ਨਿਵਾਸੀਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਾਂ ਸ਼ਿਵਰਾਤਰੀ ਮੌਕੇ ਲਗਾਇਆ ਗਿਆ ਇਹ ਲੰਗਰ ਸਰਾਹਣਯੋਗ ਕਦਮ ਹੈ, ਜਿਸ ਨਾਲ ਧਾਰਮਿਕ ਮਾਹੌਲ ਹੋਰ ਵੀ ਰੌਣਕਮਈ ਬਣ ਗਿਆ।