ਵਿਆਹ ਸਮਾਰੋਹ ‘ਚ ਹੋਇਆ ਸੀ ਝਗੜਾ,
ਜਲੰਧਰ 11 ਮਾਰਚ 2026 (ਦਿਲਬਾਗ ਸੱਲ੍ਹਣ)-: ਮਕਸੂਦਾਂ ਦੇ ਸ੍ਰੀ ਗੁਰੂ ਰਵਿਦਾਸ ਨਗਰ ਵਿੱਚ ਵਿਆਹ ਸਮਾਰੋਹ ਵਿਚ ਝਗੜਾ ਹੋ ਗਿਆ।
ਇਸ ਦੌਰਾਨ ਇੱਕ ਨੌਜਵਾਨ ਵੀ ਜਖ਼ਮੀ ਹੋਇਆ।ਜਖ਼ਮੀ ਯੋਗੇਸ਼ ਉਰਫ ਹਨੀ ਪੁੱਤਰ ਕਸ਼ਮੀਰੀ ਲਾਲ ਵਾਸੀ ਨਿਊ ਗੁਰੂ ਨਾਨਕ ਨਗਰ ਨਾਗਰਾ ਨੂੰ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਦੇ ਨਾਲ ਉਸ ਦੀ ਐਮ.ਐਲ.ਆਰ ਵੀ ਕੱਟੀ ਅਤੇ ਮਾਮਲਾ ਪੁਲਸ ਕੋਲ ਪੁੰਹਚਿਆ।
ਜਖ਼ਮੀ ਯੋਗੇਸ਼ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਰਵਿਦਾਸ ਨਗਰ ਵਿੱਚ ਵਿਆਹ ਸਮਾਰੋਹ ਵਿੱਚ ਗਿਆ ਸੀ। ਜਿੱਥੇ ਕਿ ਕਿਸੇ ਗੱਲ ਨੂੰ ਲੈਕੇ ਮੇਰੇ ਚਚੇਰੇ ਭਰਾ ਨਾਲ ਕੁਝ ਲੋਕ ਝਗੜਾ ਕਰ ਰਹੇ ਸਨ ਉਸ ਵਲੋਂ ਵਿੱਚ ਬਚਾਅ ਕਰਨ ‘ਤੇ ਝਗੜਾ ਕਰਨ ਵਾਲੇ ਉਸ ਨਾਲ ਕੁੱਟਮਾਰ ਕਰਨ ‘ਤੇ ਉਤਰ ਆਏ ਯੋਗੇਸ਼ ਦਾ ਦੋਸ਼ ਹੈ ਕਿ ਕਾਂਗਰਸੀ ਕੌਂਸਲਰ ਵੀ ਇਸ ਵਿੱਚ ਆਇਆ ਅਤੇ ਰਿਵਾਲਵਰ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ,ਅਤੇ ਉਸ ਨੂੰ ਲਹੂ ਲੁਹਾਨ ਕੀਤਾ ਉੱਥੇ ਹੀ ਮਾਮਲੇ ਦੀ ਜਾਂਚ ਥਾਣਾ ਨੰਬਰ 01 ਦੀ ਪੁਲਿਸ ਵਲੋਂ ਜਾਰੀ ਸੀ।


