ਜਲੰਧਰ: ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਤਿੰਨ ਦਿਨਾਂ ਗੁਰਮਤ ਸਮਾਗਮ ਭਾਵਨਾਵਾਂ ਨਾਲ ਸੰਪੰਨ 🙏

ਜਲੰਧਰ ( ਮਨਪ੍ਰੀਤ ):-
ਜਲੰਧਰ ਵਿੱਚ ਬ੍ਰਹਮ ਗਿਆਨੀ ਮਹਾਨ ਤਪਸਵੀ ਯੁਗ ਪੁਰਸ਼ ਮਹਾਨ ਪਰਉਪਕਾਰੀ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋ ਵਾਲੀਏ ਦੀ ਬਤਾਲਵੀ ਬਰਸੀ ਅਤੇ ਸੰਤ ਬਾਬਾ ਦੀਦਾਰ ਸਿੰਘ ਜੀ ਹਰਖੋ ਵਾਲੀਏ ਦੀ ਸੱਤਵੀਂ ਪਵਿੱਤਰ ਯਾਦ ਨੂੰ ਸਮਰਪਿਤ ਸਲਾਨਾ ਤਿੰਨ ਦਿਨਾਂ ਗੁਰਮਤ ਸਮਾਗਮ ਗੁਰਦੁਆਰਾ ਡੇਰਾ ਸੰਤਗੜ੍ਹ, ਕਪੂਰਥਲਾ ਰੋਡ ਜਲੰਧਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਇਸ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਤਿੰਨ ਦਿਨ ਤੱਕ ਚੱਲੇ ਇਸ ਸਮਾਗਮ ਵਿੱਚ ਦੂਰ-ਦੂਰ ਤੋਂ ਆਈ ਸੰਗਤਾਂ ਨੇ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਿੰਡ ਖਹਿਰਾ ਮਾਝਾ ਦੇ ਨੰਬਰਦਾਰ ਸਰਦਾਰ ਬਲਜੀਤ ਸਿੰਘ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਐਸ.ਜੀ.ਪੀ.ਸੀ. ਤੋਂ ਜਨਰਲ ਸਕੱਤਰ ਸਰਦਾਰ ਕੁਲਵੰਤ ਸਿੰਘ ਜੀ ਮੰਨਣ, ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਜੀ ਰਾਣਾ, ਸਰਦਾਰ ਸੁਰਜੀਤ ਸਿੰਘ ਜੀ ਰਾਜਨਗਰ ਵਾਲੇ ਅਤੇ ਅਕਾਲੀ ਦਲ ਦੇ ਹੋਰ ਵਰਕਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ‘ਤੇ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਵੱਲੋਂ ਸਰਦਾਰ ਬਲਜੀਤ ਸਿੰਘ ਜੀ ਖਹਿਰਾ ਮਾਝਾ ਨੰਬਰਦਾਰ ਦਾ ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੀ ਸਫਲਤਾ ਲਈ ਸਾਰੇ ਸੇਵਾਦਾਰਾਂ ਅਤੇ ਸੰਗਤਾਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ ਗਈ।