ਅਮਨ ਖੰਨਾ ਨੂੰ ਮਹਾਰਾਣਾ ਪ੍ਰਤਾਪ ਸੈਨਾ ਸੰਗਠਨ ਦਾ ਜ਼ਿਲ੍ਹਾ ਜਲੰਧਰ ਪ੍ਰਧਾਨ ਨਿਯੁਕਤ ਕੀਤਾ ਗਿਆ

ਜਲੰਧਰ: ਮਹਾਰਾਣਾ ਪ੍ਰਤਾਪ ਸੈਨਾ ਸੰਗਠਨ ਜ਼ਿਲ੍ਹਾ ਜਲੰਧਰ ਕੈਂਪ ਦਫ਼ਤਰ, ਨਵੀਂ ਦਿੱਲੀ (ਰਜਿ.) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਸਥਾਪਕ ਰਾਸ਼ਟਰੀ ਪ੍ਰਧਾਨ ਰਾਜਵਰਧਨ ਸਿੰਘ ਪਰਮਾਰ, ਰਾਸ਼ਟਰੀ ਪ੍ਰਭਾਰੀ ਐਸ. ਕੇ. ਸਕਸੇਨਾ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਮੰਦੀਪ ਕੌਰ ਵੱਲੋਂ ਸੰਗਠਨ ਦੀ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਇਸ ਮੌਕੇ ਅਮਨ ਖੰਨਾ ਨੂੰ ਮਹਾਰਾਣਾ ਪ੍ਰਤਾਪ ਸੈਨਾ ਸੰਗਠਨ ਦਾ ਜ਼ਿਲ੍ਹਾ ਜਲੰਧਰ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਉਪਰੰਤ ਅਮਨ ਖੰਨਾ ਨੇ ਰਾਸ਼ਟਰੀ ਪ੍ਰਭਾਰੀ ਐਸ. ਕੇ. ਸਕਸੇਨਾ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਮੰਦੀਪ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸੰਗਠਨ ਵਿੱਚ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਲੋਕਾਂ ਦੇ ਹੱਕਾਂ ਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।

ਇਸ ਦੇ ਨਾਲ ਹੀ ਹੋਰ ਅਹੁਦੇਦਾਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿੱਚ ਫਤਿਹ ਗਿੱਲ ਮੋਨੂ (ਉਪ ਪ੍ਰਧਾਨ), ਗੁਰਵਿੰਦਰ ਸਿੰਘ (ਹਲਕਾ ਇੰਚਾਰਜ), ਹਰਪ੍ਰੀਤ ਸਿੰਘ (ਸਕੱਤਰ), ਗਗਨ (ਉਪ ਸਕੱਤਰ), ਧ੍ਰੁਵ ਖੇਤਰੀ (ਜਨਰਲ ਸਕੱਤਰ), ਰਿਸ਼ਭ ਕੁਮਾਰ (ਉਪ ਜਨਰਲ ਸਕੱਤਰ), ਐਡਵੋਕੇਟ ਸੰਗੀਤਾ ਸੋਨੀ ਅਤੇ ਐਡਵੋਕੇਟ ਸੰਦੀਪ ਕੇਨਵਲ ਛਾਬੜਾ (ਕਾਨੂੰਨੀ ਸਲਾਹਕਾਰ), ਕਰਨ ਪ੍ਰਤਾਪ ਸਿੰਘ (ਯੂਥ ਪ੍ਰਧਾਨ), ਮਹਾਵੀਰ (ਉਪ ਯੂਥ ਪ੍ਰਧਾਨ), ਦਿਲਜੀਤ ਸਿੰਘ, ਸਰੋਜ ਪਾਟਿਲ ਅਤੇ ਸਾਗਰ ਜੀ (ਸਲਾਹਕਾਰ) ਸ਼ਾਮਲ ਹਨ।

ਸਮਾਗਮ ਦੌਰਾਨ ਨਵੇਂ ਅਹੁਦੇਦਾਰਾਂ ਅਤੇ ਹੋਰ ਸਾਥੀਆਂ ਨੇ ਮਹਾਰਾਣਾ ਪ੍ਰਤਾਪ ਸੈਨਾ ਸੰਗਠਨ ਨਾਲ ਜੁੜਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸੰਗਠਨ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਸੰਗਠਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਗੇ।