ਪਿੰਡ ਭੁੰਗਰਨੀ ਵਿਖੇ ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਵੱਲੋਂ 212ਵਾ ਕੁਲੈਕਸ਼ਨ ਸੈਂਟਰ- ਗੁਰੂ ਹਰਿ ਰਾਏ ਸਾਹਿਬ ਚੈਰੀਟੇਬਲ ਲੈਬੋਰੇਟਰੀ 28 ਜੂਨ ਨੂੰ ਲਗਾਇਆ ਜਾਵੇਗਾ -ਜਥੇਦਾਰ ਸੁਰਜੀਤ ਸਿੰਘ ਮਸੂਤਾ

ਹੁਸ਼ਿਆਰਪੁਰ, 24 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਵੱਲੋਂ 212ਵਾ ਕੁਲੈਕਸ਼ਨ ਸੈਂਟਰ- ਗੁਰੂ ਹਰਿ ਰਾਏ ਸਾਹਿਬ ਚੈਰੀਟੇਬਲ ਲੈਬੋਰੇਟਰੀ ਪਿੰਡ ਭੁੰਗਰਨੀ (ਜਿਲਾ ਹੁਸ਼ਿਆਰਪੁਰ) ਵਿਖੇ ਮਿਤੀ 28 ਜੂਨ 2026 ਨੂੰ ਖੁੱਲਣ ਜਾ ਰਿਹਾ ਹੈ। ਇਸ ਵਿੱਚ ਵਿਸ਼ੇਸ਼ ਸਹਿਯੋਗ ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ (ਰਜਿ.) ਦਾ ਹੈ।

ਉਸ ਦਿਨ ਸਵੇਰੇ 7 ਵਜੇ ਤੋਂ 12 ਵਜੇ ਤੱਕ ਬਲੱਡ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਦਾ ਟੈਸਟ ਅਤੇ ਸ਼ੂਗਰ ਦੇ ਟੈਸਟ, ਬਿਲਕੁਲ ਮੁਫ਼ਤ ਕੀਤਾ ਜਾਵੇਗਾ।
ਇਹ ਲੈਬੋਰੇਟਰੀ ਕਲੈਕਸ਼ਨ ਸੈਂਟਰ ਰੋਜ਼ਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲ੍ਹੇਗਾ ਅਤੇ ਇਸਦੇ ਸਾਰੇ ਟੈਸਟ ਭਾਰਤ ਸਰਕਾਰ ਦੇ ਅਦਾਰੇ NABL ਤੋ ਮਾਨਤਾ ਪ੍ਰਪਾਤ ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਦੇ ਪ੍ਰੋਸੈਸਿੰਗ ਕੇਂਦਰ ਵਿੱਚ ਕਿਤੇ ਜਾਣਗੇ।
ਜਿਸ ਵਿੱਚ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਮੁਨਾਫੇ ਤੋਂ, ਬਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ ਤੇ, ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ਼ ਡਾਕਟਰਾਂ ਦੀ ਦੇਖਰੇਖ ਵਿੱਚ ਟੈਸਟ ਕੀਤੇ ਜਾਂਦੇ ਹਨ। ਇਸ ਲੈਬ ਦੀਆਂ ਰਿਪੋਰਟਾਂ ਪੀਜੀਆਈ ਚੰਡੀਗੜ੍ਹ, ਡੀਐੱਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇ ਹਰ ਵੱਡੇ ਵੱਡੇ ਅਦਾਰਿਆਂ ਵਿੱਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ।
ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸ਼ੂਗਰ ਦਾ ਟੈਸਟ ਸਿਰਫ਼ 10 ਰੁਪਏ, ਥਾਇਰਾਇਡ ਦੇ 3 ਟੈਸਟ ਸਿਰਫ਼ 120, ਜਿਗਰ ਦੇ 11 ਟੈਸਟ 100 ਰੁਪਏ ਵਿੱਚ, ਸ਼ੂਗਰ ਦੇ 3 ਮਹੀਨੇ ਵਾਲਾ ਟੈਸਟ HBA1C ਸਿਰਫ਼ 150 ਵਿੱਚ ਅਤੇ ਵਿਟਾਮਿਨ B12 ਦਾ ਟੈਸਟ 180 ਵਿੱਚ ਅਤੇ ਵਿਟਾਮਿਨ D ਦਾ ਟੈਸਟ 270 ਰੁਪਏ ਵਿੱਚ ਕੀਤਾ ਜਾਂਦਾ ਹੈ।