ਜਲੰਧਰ (ਸੁਮਿਤ ਕੁਮਾਰ)। ਲੱਧੇਵਾਲੀ ਰੋਡ ’ਤੇ ਗੁਰੂ ਨਾਨਕ ਯੂਨੀਵਰਸਿਟੀ ਤੋਂ ਪਹਿਲਾਂ ਸ਼੍ਰੀ ਨਾਗੇਸ਼ਵਰ ਮੰਦਰ ਵਾਲੀ ਗਲੀ ਦੇ ਬਾਹਰ ਜੀ.ਐਸ.ਐਮ. ਕਲੈਕਸ਼ਨ ਅਤੇ The shoes junction ਦੇ ਵਿਚਕਾਰ, ਸੰਗਮ ਵਿਹਾਰ ਗਲੀ ਨੰਬਰ-2 ਦੇ ਸਾਹਮਣੇ ਇੱਕ ਦੁਕਾਨ ਦੀ ਕਥਿਤ ਤੌਰ ’ਤੇ ਨਜਾਇਜ਼ ਉਸਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। GSM COLLECTION ਵੀ ਇਸੇ ਲੱਧੇਵਾਲੀ ਰੋਡ ’ਤੇ ਸਥਿਤ ਹੈ।
ਸ਼ਿਕਾਇਤ ਅਨੁਸਾਰ ਉਕਤ ਦੁਕਾਨ ਦੀ ਉਸਾਰੀ ਲਈ ਨਕਸ਼ਾ ਪਾਸ ਕਰਵਾਉਣ, ਲੋੜੀਂਦੀ ਬਿਲਡਿੰਗ ਪਰਮਿਸ਼ਨ ਲੈਣ ਅਤੇ ਸਰਕਾਰੀ ਫੀਸਾਂ ਜਮ੍ਹਾਂ ਕਰਵਾਉਣ ਸਬੰਧੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਇਲਾਵਾ ਇਮਾਰਤ ਨੂੰ ਕਥਿਤ ਤੌਰ ’ਤੇ ਲਾਗੂ ਬਿਲਡਿੰਗ ਨਿਯਮਾਂ ਅਨੁਸਾਰ ਨਾ ਬਣਾਉਣ ਅਤੇ ਸਾਹਮਣੇ ਲੋੜੀਂਦੀ ਪਾਰਕਿੰਗ ਜਗ੍ਹਾ ਨਾ ਛੱਡਣ ਦੇ ਦੋਸ਼ ਵੀ ਲਗਾਏ ਗਏ ਹਨ।
ਮਾਮਲੇ ਨੂੰ ਲੈ ਕੇ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕਥਿਤ ਨਜਾਇਜ਼ ਉਸਾਰੀ ਦੇ ਬਾਵਜੂਦ ਮੌਕੇ ’ਤੇ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸਿਰਫ਼ ਸ਼ਿਕਾਇਤਾਂ ਦੇ ਨਿਪਟਾਰੇ ਤੱਕ ਮਾਮਲਾ ਸੀਮਿਤ ਰਹਿ ਜਾਂਦਾ ਹੈ।
ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਮੌਕੇ ਦੀ ਤੁਰੰਤ ਨਿਰਪੱਖ ਜਾਂਚ ਕਰਕੇ ਨਕਸ਼ਾ, ਮਨਜ਼ੂਰੀਆਂ, ਸਰਕਾਰੀ ਫੀਸਾਂ ਅਤੇ ਪਾਰਕਿੰਗ ਸਮੇਤ ਸਾਰੇ ਰਿਕਾਰਡ ਦੀ ਜਾਂਚ ਕੀਤੀ ਜਾਵੇ। ਜੇਕਰ ਉਸਾਰੀ ਨਿਯਮਾਂ ਦੇ ਉਲਟ ਪਾਈ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਉਸਾਰੀ ਰੋਕ ਕੇ ਬਣਦੀ ਕਾਰਵਾਈ ਅਤੇ ਨਜਾਇਜ਼ ਹਿੱਸੇ ਨੂੰ ਡਿਮੋਲਿਸ਼ ਕੀਤਾ ਜਾਵੇ।
