ਪਿੰਡ ਮੌਜੋਮਜਾਰਾ ਨੇੜੇ ਠੱਕਰਵਾਲ ਵਿਖੇ ਪੀਰ ਬਾਬਾ ਮਾਹੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 26 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਮੌਜੋਮਜਾਰਾ ਨੇੜੇ ਠੱਕਰਵਾਲ ਵਿਖੇ ਦਰਬਾਰ ਪੀਰ ਬਾਬਾ ਮਾਹੀ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਮਾਹੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਹਰਮੇਸ਼ ਚੰਦ ਮੌਜੋਮਜਾਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਾਈਂ ਹਰਮੇਸ਼ ਚੰਦ ਮੌਜੋਮਜਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲਾ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਪੁੱਜ ਕੇ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਰਾਤ ਨੂੰ ਰਾਜ ਕੁਮਾਰ ਨਕਾਲ ਪਾਰਟੀ ਪੰਡੋਰੀ ਬੀਬੀ ਨੇ ਪੀਰਾਂ ਦੀ ਮਹਿਫ਼ਲ ਸਜਾਈ ਗਈ।ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਮੁੱਖ ਮਹਿਮਾਨ ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਹਰਮੇਸ਼ ਚੰਦ ਮੌਜੋਮਜਾਰਾ, ਸਰਪੰਚ ਰਣਜਿੰਦਰ ਸਿੰਘ ਰਾਣਾ ਮੌਜੋਮਜਾਰਾ, ਤੇਜ ਪਾਲ, ਦੇਸ ਰਾਜ, ਨਿਰਮਲ ਸਿੰਘ, ਸਤਿਆ ਦੇਵੀ, ਪ੍ਰਸ਼ੋਤਮ ਲਾਲ, ਹਰਨੇਕ ਸਿੰਘ, ਹਰਬੰਸ ਲਾਲ, ਸੰਦੀਪ ਕੁਮਾਰ, ਨਵਦੀਪ ਸਿੰਘ, ਨਿਰਮਲ ਸਿੰਘ ਪੰਚ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਕੌਰ ਪੰਚ, ਸੁਖਵਿੰਦਰ ਸਿੰਘ ਸੁੱਖਾ, ਸਤਵਿੰਦਰ ਸਿੰਘ, ਬਿੰਦੂ, ਬਲਜਿੰਦਰ ਸਿੰਘ, ਸੁਖਦੇਵ ਲਾਲ, ਉਂਕਾਰ ਸਿੰਘ ਇਟਲੀ, ਬੱਬੀ ਹਲਵਾਈ ਥੱਪਲ, ਜੱਸਾ, ਜੱਗਾ, ਪ੍ਰਿੰਸ ਆਦਿ ਹਾਜ਼ਰ ਸਨ।ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।