ਯਾਦਗਾਰੀ ਹੋ ਨਿੱਬੜਿਆ ਪੀਰ ਬਾਬਾ ਦਿਲਵਰ ਸ਼ਾਹ ਹੁਸੈਨ ਜੀ ਦਾ ਸਲਾਨਾ ਜੋੜ ਮੇਲਾ

ਹੁਸ਼ਿਆਰਪੁਰ, 28 ਜੂਨ (ਹਰਵਿੰਦਰ ਭੁੰਗਰਨੀ) ਪੀਰ ਬਾਬਾ ਦਿਲਵਰ ਸ਼ਾਹ ਹੁਸੈਨ ਜੀ ਦੇ ਦਰਬਾਰ ਪਿੰਡ ਮਾਨਾ ਵਿਖੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਦੇ ਮੁੱਖ ਸੇਵਾਦਾਰ ਸੰਜੂ ਸਾਈਂ ਜੀ ਦੀ ਰਹਿਨੁਮਾਈ ਹੇਠ ਅਤੇ ਦਰਬਾਰ ਦੇ ਮੁੱਖ ਪ੍ਰਬੰਧਕ ਅਤੇ ਸੇਵਾਦਾਰ ਪ੍ਰਸ਼ੋਤਮ ਸਿੰਘ ਪੱਪੀ ਸਾਹਰੀ ਦੀ ਦੇਖ ਰੇਖ ਹੇਠ, ਕੈਪਟਨ ਸਰਵਣ ਸਿੰਘ ਸਾਹਰੀ ਦੇ ਸਮੂਹ ਪਰਿਵਾਰ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜੋ ਕਿ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ।
ਨੰਬਰਦਾਰ ਪਰਸ਼ੋਤਮ ਸਿੰਘ ਸਾਹਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਤੋਂ ਇੱਕ ਦਿਨ ਪਹਿਲਾਂ ਚਿਰਾਗ ਰੋਸ਼ਨ ਕੀਤੇ ਗਏ ਅਤੇ ਸੰਜੂ ਸਾਈਂ ਜੀ ਅਤੇ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਮਹਿੰਦੀ ਦੀ ਰਸਮ ਨਿਭਾਈ ਗਈ। ਉਪਰੰਤ ਰਾਤ ਵੇਲੇ ਪੀਰਾਂ ਦੀ ਮਹਿਫਿਲ ਸਜਾਈ ਗਈ। ਜਿਸ ਦੌਰਾਨ ਪ੍ਰਸਿੱਧ ਕਵਾਲ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਜੋੜ ਮੇਲੇ ਵਾਲੇ ਦਿਨ ਝੰਡਾ ਚੜਾਉਣ ਦੀ ਰਸਮ ਅਤੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੂਫੀਆਨਾ ਮਹਿਫਿਲ ਦੌਰਾਨ ਨੌਸ਼ਾਦ ਚਿਸ਼ਤੀ ਕਵਾਲ ਐਂਡ ਪਾਰਟੀ ਕਲੀਅਰ ਸ਼ਰੀਫ, ਮੇਹਰ ਅਲੀ ਕਵਾਲ ਐਂਡ ਪਾਰਟੀ ਤਰਨ ਤਾਰਨ, ਅਮਾਨ ਅਲੀ ਕਵਾਲ ਐਂਡ ਪਾਰਟੀ ਜਲੰਧਰ ਸਮੇਤ ਹੋਰ ਸੂਫੀਆਨਾ ਕਲਾਕਾਰਾਂ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਸੰਜੀਵ ਕੁਮਾਰ ਅੱਤੋਵਾਲ ਵੱਲੋਂ ਸਟੇਜ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਜੋੜ ਮੇਲੇ ਦੌਰਾਨ ਸਾਈਂ ਕਮਲਜੀਤ ਕੁਮਾਰੀ ਜੀ ਦਰਬਾਰ ਦੇਸੂ ਫੱਕਰ ਮਹਾਰਾਜ ਮੇਹਟੀਆਣਾ, ਸਾਈਂ ਮਦਨ ਸ਼ਾਹ ਜੀ ਦਰਬਾਰ ਪੀਰ ਬਾਬਾ ਰਾਫਤੇ ਸ਼ਾਹ ਜੀ, ਕੋਮਲ ਮਾਈ ਜੀ ਬਹਿਰਾਮ ਸ੍ਰਿਸ਼ਟਾ ਭੋਗਪੁਰ, ਪੱਪੀ ਬਾਬਾ ਜੀ ਸੀਕਰੀ, ਸੰਤ ਹਰਵਿੰਦਰ ਦਾਸ ਜੀ, ਮਾਤਾ ਸੁਖਪ੍ਰੀਤ ਜੀ, ਸਾਈਂ ਗੁਰਮੀਤ ਜੀ, ਮਾਤਾ ਪੂਜਾ ਜੀ ਮੁੱਦਕੀ ਵਾਲੇ, ਬਾਬਾ ਮੁਲਖ ਰਾਜ ਕੰਦੋਲਾ, ਸਾਈਂ ਮਲਕੀਤ ਜੀ ਪੱਦੀ ਜਗੀਰ ਸਮੇਤ ਹੋਰ ਕਈ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਪ੍ਰਬੰਧਕਾਂ ਵੱਲੋਂ ਆਏ ਹੋਏ ਕਲਾਕਾਰਾਂ, ਸੰਤ ਮਹਾਂਪੁਰਸ਼ਾਂ ਅਤੇ ਹੋਰ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਾਸਤੇ ਸਹਿਯੋਗੀਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ ਵੀ ਵਰਤਾਏ ਗਏ।