ਹੁਸ਼ਿਆਰਪੁਰ, 01 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ. ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਸੰਸਥਾ ਨੂੰ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਲਗਾਤਾਰ ਸਨਮਾਨ ਕੀਤਾ ਜਾ ਰਿਹਾ ਹੈ। ਮਨਜੀਤ ਸਿੰਘ ਖਾਲਸਾ ਜੀ (ਰਿਟਾਇਰ ਏਅਰਫੋਰਸ) ਸੰਸਥਾ ਨੂੰ ਲਗਾਤਾਰ ਤਨ,ਮਨ ਅਤੇ ਧਨ ਨਾਲ ਸਹਿਯੋਗ ਕਰ ਰਹੇ ਨੇ। ਸੰਸਥਾ ਦੀ ਟੀਮ ਵਲੋਂ ਇਹਨਾਂ ਨੂੰ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਮਨਜੀਤ ਸਿੰਘ ਖਾਲਸਾ ਰਿਟਾਇਰ ਏਅਰਫੋਰਸ, ਡਾਕਟਰ ਤਰਸੇਮ ਸਿੰਘ, ਓਕਾਰ ਸਿੰਘ ਖਾਲਸਾ ਨਰੂੜ, ਸੁਰਿੰਦਰ ਪਾਲ ਸਿੰਘ ਅਜਨੋਹਾ, ਪੱਤਰਕਾਰ ਸਤਵੰਤ ਸਿੰਘ ਨਰੂੜ, ਪ੍ਰੀਆ ਨਰੂੜ, ਸੁਮਨਪ੍ਰੀਤ ਰਹੱਲੀ, ਸਿਮਰਨ ਕੌਰ ਪੁਰਾਣੀ ਡਰੋਲੀ, ਸੰਦੀਪ ਕੌਰ ਪਾਸ਼ਟਾਂ, ਲਵਪ੍ਰੀਤ ਕੌਰ ਸਰਹਾਲਾ ਕਲਾਂ,ਮਨਦੀਪ ਕੌਰ ਦਿਹਾਣਾ ਅਤੇ ਰਾਜਦੀਪ ਕੌਰ ਪਾਸ਼ਟਾਂ ਆਦਿ ਹਾਜ਼ਰ ਸਨ।
ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਦਾਨੀ ਸੱਜਣ ਨੂੰ ਲਗਾਤਾਰ ਸਨਮਾਨਿਤ ਕੀਤਾ ਗਿਆ-ਜਥੇਦਾਰ ਹਰਵਿੰਦਰ ਸਿੰਘ ਖਾਲਸਾ ਅਜਨੋਹਾ
