ਹੁਸ਼ਿਆਰਪੁਰ,04 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਇਲਾਕੇ ਦੇ ਗੁਰਸਿੱਖਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਉਪਰੰਤ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ 200 -250 ਦੇ ਕਰੀਬ ਸੰਗਤਾਂ ਹਰ ਸਾਲ ਬੱਸਾਂ ਕਾਰਾਂ ਰਾਹੀਂ 28 ਜੁਲਾਈ ਨੂੰ ਅਲੱਗ ਅਲੱਗ ਸਟੇਟਾਂ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਦੀਆਂ ਹਨ ਜਿਵੇਂ ਜਾਣ ਸਮੇਂ ਗੁਰੂ ਕਾ ਤਾਲ ਸਾਹਿਬ ਆਗਰਾ , ਗੁਰਦੁਆਰਾ ਸ਼ੇਰ ਦਾ ਸ਼ਿਕਾਰ ਮੱਚਕੁੰਡ ਧੌਲਪੁਰ , ਗੁਰਦੁਆਰਾ ਬੰਦੀ ਛੋੜ ਪਾਤਸ਼ਾਹੀ ਛੇਵੀਂ ਗਵਾਲੀਅਰ , ਇੰਦੌਰ , ਗੁਰਦੁਆਰਾ ਬੜੀ ਸੰਗਤ ਬੁਰਹਾਨਪੁਰ , ਭਗਤ ਨਾਮਦੇਵ ਜੀ ਦੇ ਅਸਥਾਨ ਔਂਡਾ ਤੋਂ ਹੁੰਦੇ ਹੋਏ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਵਿਖੇ 31 ਜੁਲਾਈ ਨੂੰ ਪੁੰਹਚੇਗੀ ਨਾਂਦੇੜ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਉਪਰੰਤ ਗੁਰਦੁਆਰਾ ਨਾਨਕ ਝੀਰਾ ਸਾਹਿਬ , ਲੋਕਲ ਗੁਰਦੁਆਰਾ ਸਾਹਿਬ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਤੇ ਸਮੂਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ਚ ਸ਼ਾਮਲ ਹੋਣ ਉਪਰੰਤ 6 ਅਗਸਤ ਨੂੰ ਹਜ਼ੂਰ ਸਾਹਿਬ ਤੋਂ ਵਾਪਸੀ ਕੀਤੀ ਜਾਵੇਗੀ ਇਸ ਮੌਕੇ ਮੀਟਿੰਗ ਵਿੱਚ ਜਸਵੀਰ ਸਿੰਘ ਭੱਟੀ , ਗੁਰਚਰਨ ਸਿੰਘ ਗੋਬਿੰਦਪੁਰੀ , ਬੂਟਾ ਸਿੰਘ ਕੋਟ ਫ਼ਤੂਹੀ, ਕੁਲਦੀਪ ਸਿੰਘ ਅਜਨੋਹਾ , ਕਿਰਪਾਲ ਸਿੰਘ ਅਜਨੋਹਾ , ਇਕਬਾਲ ਸਿੰਘ ਕੋਟ ਫ਼ਤੂਹੀ, ਕੁਲਵੀਰ ਸਿੰਘ ਡੋਗਰਪੁਰ , ਜਗਮੋਹਣ ਸਿੰਘ ਹਵੇਲੀ , ਪਰਮਜੀਤ ਸਿੰਘ ਪੰਮਾ ਬਾਹੋਵਾਲ, ਨਿਰਮਲ ਸਿੰਘ ਡੋਗਰਪੁਰ , ਜਾਲਮ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਹਰ ਸਾਲ ਦੀ ਤਰ੍ਹਾਂ ਨਡਾਲੋਂ ਤੋਂ ਹਜ਼ੂਰ ਸਾਹਿਬ ਦੀ ਯਾਤਰਾ 28 ਜੁਲਾਈ ਤੋਂ ਸ਼ੁਰੂ ਹੋਵੇਗੀ
