ਜਲੰਧਰ 8 ਜੁਲਾਈ (ਮਨੀ ਕੁਮਾਰ ਅਰੋੜਾ) ਸਮਾਜ ਭਲਾਈ ਦੇ ਕੰਮਾਂ ਵਿੱਚ ਤੱਤਪਰ ਰਹਿਣ ਵਾਲੀ ਨੈਸ਼ਨਲ ਕਾਂਗਰਸ ਪਾਰਟੀ ਅਤੇ ਤਹਿਲਕਾ ਐੰਟੀ ਕੁਰੱਪਸ਼ਨ ਸੁਸਾਇਟੀ (ਰਜ਼ਿ) ਞਲੋਂ ਨਵੇਂ ਆਏ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਜੀ ਦਾ ਕੀਤਾ ਭਰਵਾਂ ਸਵਾਗਤ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਲਕਾ ਐੰਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੌੜਾ ਨੇ ਦੱਸਿਆ ਕਿ ਜਲੰਧਰ ਸ਼ਹਿਰ ਨੂੰ ਅਸਲ ਵਿੱਚ ਸਿੰਗਮ ਪੁਲਿਸ ਕਮਿਸ਼ਨਰ ਹੁਣ ਹੀ ਮਿਲੇ ਹਨ, ਜਿਸ ਕਰਕੇ ਹੀ ਜਦੋ ਦੇ ਅਹੁੱਦਾ ਸੰਭਾਲਿਆ ਹੈ ਨਿੱਤ ਹੀ ਕਿਧਰੇ ਨਾ ਕਿਧਰੇ ਸ਼ਰਾਰਤੀ ਅਨਸਰਾਂ ਦੀ ਹੜਬੜਾਹਟ ਦੇਖਣ ਨੂੰ ਮਿਲ ਰਹੀ ਹੈ । ਇਸ ਕਰਕੇ ਹਰ ਕੋਈ ਸਿੰਗਮ ਪੁਲਿਸ ਕਮਿਸ਼ਨਰ ਦਾ ਸਵਾਗਤ ਕਰਨਾ ਚਹੁੰਦਾ ਹੈ ।
ਜਿਸ ਕਰਕੇ ਹੀ ਅੱਜ ਨੈਸ਼ਨਲ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਅਤੇ ਜ਼ਿਲਾਂ ਪ੍ਧਾਨ ਲੱਕੀ ਸਿੱਧੂ, ਪੰਜਾਬ ਮਹਿਲਾ ਪ੍ਰਧਾਨ ਸੋਨੀਆ, ਜਨਰਲ ਸਕੱਤਰ ਚੰਦਰ ਸ਼ੇਖਰ ਗਿੱਲ, ਪਿੰਚੂ ਅਰੌੜਾ, ਯਸ਼ ਭਲਵਾਨ, ਰਿੰਕੂ, ਸੁਮਿਤ, ਰਿਟਾ. ਨੇਵੀ ਕੈਪਟਨ ਵਰਿੰਦਰ ਕੁਮਾਰ ਆਦਿ ਸਮੇਤ ਪੁਲਿਸ ਕਮਿਸ਼ਨਰ ਸਾਹਿਬ ਦਾ ਭਰਵਾ ਸਵਾਗਤ ਕੀਤਾ।
ਪੁਲਿਸ ਕਮਿਸ਼ਨਰ ਦਾ ਕੀਤਾ ਸਵਾਗਤ ਐਨ.ਸੀ.ਪੀ. ਨੇ
