ਹੁਸ਼ਿਆਰਪੁਰ,08 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਰਹੱਲੀ ਵਿਖੇ ਦਰਬਾਰ ਸਯੱਦ ਪੀਰ ਅਲੀ ਅਹਿਮਦ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਯੱਦ ਪੀਰ ਅਲੀ ਅਹਿਮਦ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ 09 ਜੁਲਾਈ ਨੂੰ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਸਰੋਜ ਰਾਣੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਸਰੋਜ਼ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ ਅਤੇ ਸੇਵਾਦਾਰਾਂ ਦੀਆ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਉਣਗੇ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਪ੍ਰੋਗਰਾਮ ਦੀ ਜਾਣਕਾਰੀ ਰਾਜਾ ਰਹੱਲੀ ਨੇ ਪ੍ਰੈਸ ਨੂੰ ਦਿੱਤੀ।
ਪਿੰਡ ਰਹੱਲੀ ਵਿਖੇ ਸਯੱਦ ਪੀਰ ਅਲੀ ਅਹਿਮਦ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ, ਮੇਲਾ ਅੱਜ
