ਸੰਤ ਨਿਰੰਜਨ ਦਾਸ ਜੀ ਦਾ ਜਲੰਧਰ ਰੇਲਵੇ ਸਟੇਸ਼ਨ ‘ਤੇ ਭਾਵਪੂਰਨ ਸਵਾਗਤ

ਜਲੰਧਰ (ਮਨਪ੍ਰੀਤ) :
ਸੰਤ ਮਹਾਂਪੁਰਸ਼ 108 ਸੰਤ ਨਿਰੰਜਨ ਦਾਸ ਜੀ (ਡੇਰਾ ਸੱਚਖੰਡ ਬੱਲਾਂ) ਵੱਲੋਂ ਵੱਡੀ ਸੇਵਾ ਅਤੇ ਸੰਗਤ ਦੇ ਨਾਲ ਬੇਗਮਪੁਰਾ ਯਾਤਰਾ ਦੌਰਾਨ ਅੱਜ ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚਣ ਸਮੇਂ ਸੰਗਤ ਵੱਲੋਂ ਭਾਰੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ।
ਸਟੇਸ਼ਨ ‘ਤੇ ਦਰਬਾਰ ਲੱਗਿਆ, ਜਿੱਥੇ ਸੰਗਤ ਨੇ ਸੰਤ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਰਦਾਰ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਅਤੇ ਜਲੰਧਰ ਛੋਣੀ ਹਲਕੇ ਦੇ ਇੰਚਾਰਜ, ਨੇ ਸੰਗਤ ਸਮੇਤ ਪਹੁੰਚ ਕੇ ਸੰਤ ਨਿਰੰਜਨ ਦਾਸ ਜੀ ਦਾ ਭਰਪੂਰ ਸਵਾਗਤ ਕੀਤਾ। ਉਨ੍ਹਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸੰਤ ਜੀ ਤੋਂ ਅਸ਼ੀਰਵਾਦ ਵੀ ਲਿਆ ਗਿਆ।
ਸਰਦਾਰ ਸਰਬਜੀਤ ਸਿੰਘ ਮੱਕੜ ਨੇ ਇਸ ਮੌਕੇ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਪੰਜਾਬ ਅਤੇ ਪੰਜਾਬੀਅਤ ਦੀ ਏਕਤਾ ਲਈ ਜੋ ਨਿਰੰਤਰ ਸੇਵਾ ਕਰ ਰਹੇ ਹਨ, ਉਹ ਬੇਮਿਸਾਲ ਹੈ ਅਤੇ ਸਮਾਜ ਲਈ ਪ੍ਰੇਰਣਾਦਾਇਕ ਹੈ। ਸਟੇਸ਼ਨ ‘ਤੇ ਮੌਜੂਦ ਸੰਗਤ ਨੇ ਵੀ ਸੰਤ ਜੀ ਪ੍ਰਤੀ ਆਪਣੀ ਡੂੰਘੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।