ਦਿੱਲੀ ਦੇ ਸ਼ਾਸਕਾਂ ਦੀ ਸੋਚ ਅਤੇ ਸਾਧਨ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਖਤਰਨਾਕ :- ਇਮਾਨ ਸਿੰਘ ਮਾਨ

ਹੁਸ਼ਿਆਰਪੁਰ 03 ਜੂਨ ( ਦਲਵੀਰ ਚਰਖਾ) ਗੁਰੂ ਸਾਹਿਬਾਨ ਦੀ ਸਰਬੱਤ ਦੇ ਭਲੇ ਦੀ ਸੋਚ ਉੱਪਰ ਪਹਿਰਾ ਦੇਣਾ ਇਸ ਸਮੇਂ ਸਖਤ ਲੋੜ ਹੈ ਕਿਉਂਕਿ ਦਿੱਲੀ ਦੇ ਸ਼ਾਸਕਾਂ ਦੀ ਸੋਚ ਅਤੇ ਸਾਧਨ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਖਤਰਨਾਕ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਦਾਰ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਕੇਰੀਆਂ ਵਿਖੇ ਪਰਮਿੰਦਰ ਸਿੰਘ ਖਾਲਸਾ ਸਰਕਲ ਪ੍ਰਧਾਨ ਦੀ ਅਗਵਾਈ ਹੇਠ ਹੋਏ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ

ਹੋਇਆਂ ਕੀਤਾ ਇਸ ਸਮੇਂ ਸਰਦਾਰ ਇਮਾਨ ਸਿੰਘ ਨੇ ਕਿਹਾ ਕਿ ਕੇਂਦਰ ਦੀਆਂ ਹੁਣ ਤੱਕ ਸਰਕਾਰਾਂ ਨੇ ਪੰਜਾਬ ਦੇ ਸਾਧਨਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਪਾਣੀਆਂ ਦੇ ਹੱਕ ਉੱਪਰ ਵੱਡਾ ਡਾਕਾ ਮਾਰਿਆ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੀ ਧਰਤੀ ਤੋਂ ਤਬਦੀਲ ਕਰਕੇ ਹੋਰ ਸਟੇਟਾਂ ਵਿੱਚ ਲਿਜਾਣ ਲਈ ਗਹਿਰੀਆਂ ਸਾਜਿਸ਼ਾਂ ਕੀਤੀਆਂ ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ

ਸਾਧਨ ਖਤਮ ਹੋ ਗਏ ਅਤੇ ਕੇਂਦਰ ਸਰਕਾਰ ਸਿੱਖ ਕੌਮ ਦੀ ਸਲਾਹ ਲਏ ਤੋਂ ਬਗੈਰ ਅਪਰੇਸ਼ਨ ਸੰਦੂਰ ਕਰਕੇ ਇੱਥੇ ਹਮੇਸ਼ਾ ਜੰਗ ਦੇ ਮਾਹੌਲ ਨੂੰ ਬਣਾਈ ਰੱਖਦੀ ਹੈ ਜਿਸ ਨਾਲ ਖਿੱਤੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਇੱਥੇ ਕੋਈ ਵੀ

ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਹੁੰਦਾ ਇਸ ਸਮੇਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਿਧਾਂਤਕ ਏਕਤਾ

ਦੀ ਹਮਾਇਤ ਕਰਦਾ ਹੈ ਇਸ ਸਮੇਂ ਡਾਕਟਰ ਹਰਜਿੰਦਰ ਸਿੰਘ ਜੱਖੂ ਦੁਆਬਾ ਇੰਚਾਰਜ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਪੰਜਾਬ ਵਿੱਚ ਰਾਜਸੀ ਤਬਦੀਲੀ ਲਿਆਉਣ ਲਈ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਫਗਵਾੜਾ ਵਿਖੇ 13 ਜੂਨ ਨੂੰ ਬੇਗਮਪੁਰਾ ਖਾਲਸਾ ਲਹਿਰ ਦਾ ਆਰੰਭ ਕਰਨਗੇ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ, ਗੁਰਦੀਪ ਸਿੰਘ ਖੁਣਖੁਣ, ਸੰਦੀਪ ਸਿੰਘ ਖਾਲਸਾ ਟਾਂਡਾ ਨੇ ਸਾਂਝੇ ਤੌਰ ਤੇ ਕਿਹਾ ਕਿ ਜੂਨ 84 ਦੇ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ 13 ਜੂਨ ਨੂੰ

ਫਗਵਾੜਾ ਵਿਖੇ ਹੋ ਰਹੇ ਬੇਗਮਪੁਰਾ ਪੰਥਕ ਇਕੱਠ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਮੇਂ ਕੁਲਦੀਪ ਸਿੰਘ ਮਸੀਤੀ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ, ਬੀਬੀ ਪ੍ਰੀਆ ਕੌਰ ਸਿੰਘ, ਜਗਦੀਸ਼ ਸਿੰਘ ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਮਹਿਤਾਬ ਸਿੰਘ ਹੁੰਦਲ, ਅਵਤਾਰ ਸਿੰਘ ਝਿੰਗੜਾ, ਸੰਤੋਖ ਸਿੰਘ ਢਾਲੋਵਾਲ, ਸੁਖਦੇਵ ਸਿੰਘ ਮਿਰਚਾਂ ਵਾਲਾ, ਸਰਬਜੀਤ ਸਿੰਘ ਰੰਗਾ, ਗੁਰਪ੍ਰੀਤ ਸਿੰਘ ਲਾਡੀ, ਲਖਵਿੰਦਰ ਸਿੰਘ ਮਾਨਾ, ਸਤਨਾਮ ਸਿੰਘ ਧਾਮੀਆਂ, ਸੁਖਦੇਵ ਸਿੰਘ ਕਾਹਰੀ, ਬੂਟਾ ਸਿੰਘ ਸਿੰਗੜੀਵਾਲਾ, ਦਲੀਪ ਸਿੰਘ ਬੁੱਢੇਵਾਲ ਗੁਰਮੀਤ ਸਿੰਘ ਮਸਾਹਿਬਪੁਰ ਹਰਜੀਤ ਸਿੰਘ

ਮਸਾਹਿਬਪੁਰ, ਸਤਵੰਤ ਸਿੰਘ ਮੁਰਾਦਪੁਰ, ਰਚਨ ਸਿੰਘ ਟਾਂਡਾ ਚੂੜੀਆਂ, ਪ੍ਰਿਤਪਾਲ ਸਿੰਘ ਮੁਰਾਦਪੁਰ, ਭਜਣ ਸਿੰਘ ਟਾਂਡਾ ਚੂੜੀਆਂ, ਬਿੱਟੂ ਮਹਿਤਪੁਰ, ਸ਼ੇਰਾ ਅਟੱਲਗੜ੍ਹ ਦਲੀਪ ਸਿੰਘ, ਦੀਪਾ ਹੀਰਾ ਸਿੰਘ, ਵੱਡੀ ਪੱਧਰ ਤੇ ਹਾਜ਼ਰ ਸਨ।